For the best experience, open
https://m.punjabitribuneonline.com
on your mobile browser.
Advertisement

ਵੈਟਰਨਰੀ ’ਵਰਸਿਟੀ ਵਿੱਚ ਕੌਮੀ ਕਾਰਜਸ਼ਾਲਾ ਸਮਾਪਤ

10:49 AM May 08, 2024 IST
ਵੈਟਰਨਰੀ ’ਵਰਸਿਟੀ ਵਿੱਚ ਕੌਮੀ ਕਾਰਜਸ਼ਾਲਾ ਸਮਾਪਤ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਮਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿੱਚ ਚੱਲ ਰਹੀ ਕੌਮਾਂਤਰੀ ਪੱਧਰ ਦੀ 10 ਰੋਜ਼ਾ ਕਾਰਜਸ਼ਾਲਾ ਸੰਪੂਰਨ ਹੋ ਗਈ। ਇਸ ਕਾਰਜਸ਼ਾਲਾ ਦਾ ਵਿਸ਼ਾ ‘ਪਸ਼ੂਆਂ ਦੀਆਂ ਬਿਮਾਰੀਆਂ ਦੀ ਪਛਾਣ ਕਰਨ ਲਈ ਨਮੂਨਿਆਂ ਦੀ ਜਾਂਚ’ ਕਰਨ ਬਾਰੇ ਸੀ। ਇਹ ਕਾਰਜਸ਼ਾਲਾ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਾਇੰਟਿਫਿਕ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਕਰਵਾਈ ਗਈ। ਸਮਾਪਨ ਸਮਾਰੋਹ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਭਵਿੱਖੀ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵੈਟਰਨਰੀ ਫ਼ਿਜ਼ਿਓਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਦੇ ਮੁਖੀ ਡਾ. ਦਿਗਵਿਜੈ ਸਿੰਘ ਨੇ ਕਾਰਜਸ਼ਾਲਾ ਦੀ ਰਿਪੋਰਟ ਪੇਸ਼ ਕੀਤੀ। ਇਸ ਕਾਰਜਸ਼ਾਲਾ ਵਿਚ ਪ੍ਰਤੀਭਾਗੀਆਂ ਨੂੰ ਪਸ਼ੂ ਬਿਮਾਰੀਆਂ ਦੀ ਜਾਂਚ ਲਈ ਉਪਯੋਗ ਵਿਚ ਆਉਣ ਵਾਲੇ ਆਧੁਨਿਕ ਉਪਕਰਣਾਂ ਅਤੇ ਤਕਨੀਕਾਂ ਬਾਰੇ ਦੱਸਿਆ ਗਿਆ। ਕਾਰਜਸ਼ਾਲਾ ਦਾ ਉਦਘਾਟਨ ਨਿਰਦੇਸ਼ਕ ਖੋਜ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਜੀਵ ਕੁਮਾਰ ਉੱਪਲ ਨੇ ਕੀਤਾ। ਡਾ. ਦਿਗਵਿਜੈ ਨੇ ਦੱਸਿਆ ਿਕ ਇਸ ਕਾਰਜਸ਼ਾਲਾ ਦਾ ਆਯੋਜਨ ਵੈਟਰਨਰੀ ਫ਼ਿਜ਼ਿਓਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਨੇ ਕੀਤਾ ਸੀ ਜਿਸ ਵਿਚ ਸਮੂਹ ਭਾਰਤ ਤੋਂ 25 ਪੋਸਟ ਗ੍ਰੈਜੂਏਟ ਅਤੇ ਪੀਐਚ.ਡੀ ਵਿਦਿਆਰਥੀਆਂ ਨੇ ਹਿੱਸਾ ਲਿਆ।

Advertisement

Advertisement
Author Image

joginder kumar

View all posts

Advertisement
Advertisement
×