ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੈਸ਼ਨਲ ਥੀਏਟਰ ਫੈਸਟੀਵਲ: ਅਖੀਰਲੇ ਦਿਨ ਦਿੱਲੀ ਦੇ ਕਲਾਕਾਰਾਂ ਨੇ ਰੰਗ ਬੰਨ੍ਹਿਆ

09:08 AM Nov 14, 2024 IST
ਨਾਚ ਪੇਸ਼ ਕਰਦੇ ਹੋਏ ਕਲਕੱਤਾ ਦੇ ਕਲਾਕਾਰ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਨਵੰਬਰ
ਕਲਾਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ (ਐੱਨਜੈੱਡਸੀਸੀ) ਦੇ ਸਹਿਯੋਗ ਨਾਲ ਕਰਵਾਏ ਗਏ ਸੱਤ ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਆਖ਼ਰੀ ਦਿਨ ਨਾਟਕ ‘ਟੈਕਸ ਫ੍ਰੀ’ ਦੀ ਸਫਲ ਪੇਸ਼ਕਾਰੀ ਡਰਾਮਾਟਰਜੀ ਆਰਟਸ ਐਂਡ ਕਲਚਰ ਸੁਸਾਇਟੀ ਦਿੱਲੀ ਦੇ ਕਲਾਕਾਰਾਂ ਵੱਲੋਂ ਕੀਤੀ ਗਈ, ਜਿਸ ਦਾ ਨਿਰਦੇਸ਼ਨ ਸੁਨੀਲ ਚੌਹਾਨ ਨੇ ਬਾਖ਼ੂਬੀ ਢੰਗ ਨਾਲ ਨਿਭਾਇਆ।
ਇਹ ਨਾਟਕ ਚਾਰ ਅੰਨ੍ਹੇ ਨੌਜਵਾਨਾਂ ’ਤੇ ਅਧਾਰਿਤ ਸੀ, ਜਿਸ ਰਾਹੀਂ ਇਹ ਦਿਖਾਇਆ ਗਿਆ ਕਿ ਜ਼ਿੰਦਗੀ ਦੇ ਪਲਾਂ ਨੂੰ ਖੁੱਲ੍ਹ ਕੇ ਜੀਊਣਾ ਹੀ ਅਸਲ ਜ਼ਿੰਦਗੀ ਹੈ। ਇਸ ਦੇ ਨਾਲ ਹੀ ਸਮਾਜਿਕ ਤਾਣੇ ਬਾਣੇ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਗਿਆ ਹੈ। ਨਾਟਕ ਵਿਚਲੇ ਕਲਾਕਾਰ ਅਕਰਮ ਖ਼ਾਨ, ਕੁਸ਼ਲ ਦੇਵਗਨ, ਸੁਜਲ ਕੁਮਾਰ, ਪ੍ਰਦੀਪ ਕੁਮਾਰ, ਰਾਘਵ ਸ਼ੁਕਲਾ ਨੇ ਸ਼ਾਨਦਾਰ ਭੂਮਿਕਾ ਨਿਭਾਉਂਦੇ ਹੋਏ ਸਮੁੱਚੇ ਦਰਸ਼ਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਸ ਦੇ ਨਾਲ ਹੀ ਲਾਈਟਿੰਗ ਸੁਨੀਲ ਚੌਹਾਨ ਅਤੇ ਸੰਗੀਤ ਵਿਵਸਥਾ ਪੁਲਕਿਤ ਪਰਾਗ ਨੇ ਕੀਤੀ। ਇਸ ਦੇ ਨਾਲ ਹੀ ਡਾਇਰੈਕਟਰ ਅਰੁਨਵਾ ਬਰਮਨ ਦੀ ਨਿਰਦੇਸ਼ਨਾ ਹੇਠ ਸਫਿਨਿਕਸ ਡਾਂਸ ਕ੍ਰਇਏਸ਼ਨ ਕਲਕੱਤਾ ਦੇ ਗਰੁੱਪ ਵੱਲੋਂ ਡਾਂਸ ‘ਤੇਜਾ ਤੁਰੇਆ’ ਦੀ ਸਫਲ ਪੇਸ਼ਕਾਰੀ ਕੀਤੀ ਗਈ। ਉਕਤ ਡਾਂਸ ਦੀ ਪੇਸ਼ਕਾਰੀ ਮਹਾਭਾਰਤ ਦੀਆਂ ਇਸਤਰੀ ਪਾਤਰਾਂ ’ਤੇ ਅਧਾਰਿਤ ਰਹੀ। ਇਸ ਡਾਂਸ ਰਾਹੀਂ ਗੰਧਾਰੀ, ਸ਼ਖੰਡੀ, ਦਰੋਪਦੀ, ਹਿਡਿੰਬਾ ਅਤੇ ਚਿਤਰਾਂਗਦਾ ਵਰਗੀਆਂ ਵੱਖ-ਵੱਖ ਇਸਤਰੀ ਪਾਤਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਡਾਂਸ ਦੀ ਪੇਸ਼ਕਾਰੀ ਸਾਸਵਤਾ, ਦਿਸ਼ਾਨੀ, ਸੁਭਾਰਸੀ, ਸ੍ਰੀਲੇਖਾ ਅਤੇ ਇੰਦਰਾਜੀਤ ਵੱਲੋਂ ਦਿੱਤੀ ਗਈ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਅਤੇ ਉਹ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਕੇ ਤਾੜੀਆ ਮਾਰੇ ਬਗੈਰ ਨਾ ਰਹਿ ਸਕੇ। ਫੈਸਟੀਵਲ ਦੇ ਆਖ਼ਰੀ ਦਿਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਮੁੱਖ ਮਹਿਮਾਨ ਜਸਟਿਸ ਐੱਮਐੱਮਐੱਸ ਬੇਦੀ, ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਲਾਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ ਫ਼ੈਸਟੀਵਲ ਦੀ ਸਫਲਤਾ ਲਈ ਵਿਸ਼ੇਸ਼ ਤੌਰ ’ਤੇ ਕਲਾਕ੍ਰਿਤੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਨੂੰ ਵਧਾਈ ਦਿੱਤੀ।

Advertisement

Advertisement