ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ ਵਿੱਚ ਨੈਸ਼ਨਲ ਥੀਏਟਰ ਫੈਸਟੀਵਲ ਸ਼ੁਰੂ

06:35 AM Nov 18, 2023 IST
ਨਾਟਕ ‘ਬਲਦੇ ਟਿੱਬੇ’ ਦਾ ਮੰਚਨ ਕਰਦੇ ਹੋਏ ਕਲਾਕਾਰ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਨਵੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਕਲਾਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ 15 ਦਿਨਾਂ ਕੀਤੇ ਜਾ ਰਹੇ ਮਰਹੂਮ ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ ਨੈਸ਼ਨਲ ਥੀਏਟਰ ਫੈਸਟੀਵਲ ਇੱਥੇ ਕਾਲੀਦਾਸਾ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿੱਚ ਸ਼ੁਰੂ ਹੋਇਆ। ਫੈਸਟੀਵਲ ਦਾ ਉਦਘਾਟਨ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸਪੀਸਿੰਘ ਓਬਰਾਏ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਟਾਲਾ ਤੋਂ ਡਾ. ਸਤਨਾਮ ਸਿੰਘ ਨਿੱਝਰ ਅਤੇ ਚੰਡੀਗੜ੍ਹ ਤੋਂ ਸਤਨਾਮ ਸਿੰਘ ਰੰਧਾਵਾ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਨਾਟਕ ਮੇਲੇ ਦੇ ਪਹਿਲੇ ਦਿਨ ਕਲਾਕ੍ਰਿਤੀ ਵੱਲੋਂ ਬਲਵੰਤ ਗਾਰਗੀ ਦੇ ਨਾਟਕ ‘ਬਲਦੇ ਟਿੱਬੇ’ ਦਾ ਸਫਲ ਮੰਚਨ ਕੀਤਾ ਗਿਆ ਜਿਸ ਦਾ ਨਿਰਦੇਸ਼ਨ ਅਦਾਕਾਰਾ ਅਤੇ ਨਿਰਦੇਸ਼ਿਕਾ, ਕਲਾਕ੍ਰਿਤੀ ਡਾਇਰੈਕਟਰ ਅਤੇ ਲਘੂ ਫ਼ਿਲਮਾਂ ਦੀ ਡਾਇਰੈਕਟਰ, ਪ੍ਰੋਡਿਊਸਰ ਪਰਮਿੰਦਰ ਪਾਲ ਕੌਰ ਨੇ ਕੀਤਾ। ਇਸ ਨਾਟਕ ਦੇ ਪ੍ਰੋਡਕਸ਼ਨ ਇੰਚਾਰਜ ਕਲਾਕਾਰ, ਨਾਟਕ ਨਿਰਦੇਸ਼ਕ ਗੋਪਾਲ ਸ਼ਰਮਾ ਸਨ। ਪਰਮਿੰਦਰ ਪਾਲ ਕੌਰ ਵੱਲੋਂ ਕੀਤੇ ਗਏ ਇਸ ਨਾਟਕ ਨੇ ਵੇਖਣ ਆਏ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਕੀਲ ਕੇ ਰੱਖ ਦਿੱਤਾ। ਨਾਟਕ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਵਿੱਚ ਰਾਜੇਸ਼ ਸ਼ਰਮਾ, ਨੂਰ ਰਾਜਪੂਰ, ਨਵਜੀਤ ਤੇਜੇ, ਜਰਨੈਲ ਸਿੰਘ, ਰਤਨ ਸ਼ਰਮਾ, ਤੋਂ ਇਲਾਵਾ ਗਿੱਧੇ ਦੀਆਂ ਕਲਾਕਾਰਾਂ ਨੇ ਵੀ ਖ਼ੂਬ ਰੰਗ ਜਮਾਇਆ।
ਨਾਟਕ ਨੂੰ ਸਫਲ ਬਣਾਉਣ ਵਿਚ ਪਿੱਠਵਰਤੀ ਸੰਗੀਤ ਲਈ ਹਰਜੀਤ ਗੁੱਡੂ, ਪਿੱਠਵਰਤੀ ਗਾਇਨ ਲਈ ਡਾ. ਹਰਿੰਦਰ ਹੁੰਦਲ, ਭੇਸ਼ਭੂਸ਼ਾ ਡਜਿ਼ਾਈਨ ਲਈ ਪਰਮਿੰਦਰ ਪਾਲ ਕੌਰ, ਰੋਸ਼ਨੀ ਪ੍ਰਬੰਧ ਲਈ ਹਰਮੀਤ ਸਿੰਘ, ਮੰਚ ਸੱਜਾ ਲਈ ਜੋਗਾ ਸਿੰਘ, ਸੈੱਟ ਨਿਰਮਾਣ ਲਈ ਨਿਰਮਲ ਸਿੰਘ ਅਤੇ ਅਮਰਜੀਤ ਵਾਲੀਆ ਨੇ ਨਾਟਕ ਨੂੰ ਸਫਲ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਦਿੱਤਾ। ਮੰਚ ਸੰਚਾਲਨ ਡਾ. ਮੰਜੂ ਅਰੋੜਾ ਨੇ ਕੀਤਾ। ਇਸ ਮੌਕੇ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਗਗਨਦੀਪ ਸਿੰਘ ਅਹੂਜਾ ਜਨਰਲ ਸੈਕਟਰੀ, ਡਾ. ਆਰ.ਐੱਸ. ਅਟਵਾਲ ਡਾਇਰੈਕਟਰ ਹੈਲਥ, ਡਾ. ਦਲਜੀਤ ਸਿੰਘ ਗਿੱਲ, ਡਾਇਰੈਕਟਰ ਇੰਦਰਜੀਤ ਕੌਰ ਗਿੱਲ ਅਤੇ ਸ਼ਸ਼ੀ ਭੂਸ਼ਣ ਕੋਆਰਡੀਨੇਟਰ ਮੌਜੂਦ ਸਨ।

Advertisement

Advertisement
Advertisement