ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਨਾਨਕ ਖਾਲਸਾ ਕਾਲਜ ’ਚ ਕੌਮੀ ਸੈਮੀਨਾਰ

07:08 AM Mar 18, 2024 IST
ਕਾਲਜ ਵਿੱਚ ਕਰਵਾਏ ਗਏ ਸੈਮੀਨਾਰ ਦੌਰਾਨ ਅਹਿਮ ਸ਼ਖ਼ਸੀਅਤਾਂ। -ਫੋਟੋ: ਬਸਰਾ

ਲੁਧਿਆਣਾ

Advertisement

ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ ਦੇ ਪੀਜੀ ਕਾਮਰਸ ਵਿਭਾਗ ਨੇ ਇੱਕ ਰੋਜ਼ਾ ਕੌਮੀ ਸੈਮੀਨਾਰ ‘ਐੱਨਈਪੀ 2020- ਇੱਕ ਇੰਟਰਫੇਸ ਫਾਰ ਵਿਮੈਨ ਐਂਟਰਪ੍ਰਾਈਜ਼ ਐਂਡ ਫਾਈਨੈਂਸ਼ੀਅਲ ਇਨਕਲੂਜ਼ਨ’ ਕਰਵਾਇਆ। ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਉੱਤਰੀ-ਪੱਛਮੀ ਖੇਤਰੀ ਕੇਂਦਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਵੱਲੋਂ ਸਪਾਂਸਰ ਇਸ ਸੈਮੀਨਾਰ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦਕਿ ਸ਼ਿੰਗੋਰਾ ਟੈਕਸਟਾਈਲ ਦੀ ਐੱਮਡੀ ਮ੍ਰਿਦੁਲਾ ਜੈਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਡਾਇਰੈਕਟਰ ਡਾ. ਮੋਨਿਕਾ ਅਗਰਵਾਲ ਨੇ ਉਦਘਾਟਨੀ ਭਾਸ਼ਣ ਦਿੱਤਾ ਜਦਕਿ ਮੁੱਖ ਬੁਲਾਰੇ ਵਜੋਂ ਪੰਜਾਬ ਯੂਨੀਵਰਸਿਟੀ ਦੇ ਲੁਧਿਆਣਾ ਖੇਤਰੀ ਕੇਂਦਰ ਦੀ ਡਾਇਰੈਕਟਰ ਡਾ. ਅਮਨ ਅੰਮ੍ਰਿਤ ਚੀਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਕਰਮਜੀਤ ਸਿੰਘ ਨੇ ਗੁਰਬਾਣੀ ਵਿਚੋਂ ਵੱਖ-ਵੱਖ ਹਵਾਲੇ ਦੇ ਕੇ ਲਿੰਗ ਸਮਾਨਤਾ ਦੀ ਗੱਲ ਕੀਤੀ। I

Advertisement
Advertisement