ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੋਲ ਵਿੱਚ ਬਣੇਗਾ ਕੌਮੀ ਸੁਰੱਖਿਆ ਗਾਰਡ ਹੱਬ

09:09 AM Jul 01, 2024 IST

ਐੱਨਪੀ ਧਵਨ
ਪਠਾਨਕੋਟ, 30 ਜੂਨ
ਕੌਮਾਂਤਰੀ ਸਰਹੱਦ ਨੇੜੇ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਪਿੰਡ ਸਕੋਲ ਵਿੱਚ ਐੱਨਐੱਸਜੀ (ਕੌਮੀ ਸੁਰੱਖਿਆ ਗਾਰਡ) ਹੱਬ ਬਣਾਇਆ ਜਾਵੇਗਾ ਜਿਸ ਲਈ 103 ਏਕੜ ਜ਼ਮੀਨ ਦੇਣ ਲਈ ਮਨਜ਼ੂਰੀ ਪੱਤਰ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਹੈ। ਇਹ ਪਿੰਡ ਭਾਰਤ-ਪਾਕਿ ਦੀ ਜ਼ੀਰੋ ਲਾਈਨ ’ਤੇ ਸਥਿਤ ਹੈ।
ਇਸ ਖੇਤਰ ਵਿੱਚ ਅਕਸਰ ਹੀ ਪਿਛਲੇ ਕਾਫੀ ਸਮੇਂ ਤੋਂ ਸ਼ੱਕੀ ਹਥਿਆਰਬੰਦ ਲੋਕਾਂ ਦੇ ਘੁੰਮਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕੇਂਦਰ ਸਰਕਾਰ ਦਾ ਇਹ ਮੰਨਣਾ ਹੈ ਕਿ ਇੱਥੇ ਐੱਨਐੱਸਜੀ ਦਾ ਸਿਖਲਾਈ ਕੇਂਦਰ ਖੁੱਲ੍ਹਣ ਨਾਲ ਪਾਕਿਸਤਾਨ ਦੀ ਤਰਫੋਂ ਹੋਣ ਵਾਲੀ ਘੁਸਪੈਠ ਰੁਕ ਸਕੇਗੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਪਠਾਨਕੋਟ, ਅਯੁੱਧਿਆ ਅਤੇ ਕੇਰਲ ਵਿੱਚ ਐੱਨਐੱਸਜੀ ਹੱਬ ਬਣਾਉਣ ’ਤੇ ਕੰਮ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਪੰਜਾਬ ਸਰਕਾਰ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਇਸ ਲਈ ਜ਼ਮੀਨ ਤਲਾਸ਼ਣ ਦੀ ਕਾਰਵਾਈ ਕੀਤੀ ਸੀ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਪਿੰਡ ਮਨਵਾਲ ਅਤੇ ਨੌਸ਼ਹਿਰਾ ਨਲਬੰਦਾ ਵਿੱਚ ਜ਼ਮੀਨ ਦੇਖੀ ਗਈ ਪਰ ਇਹ ਜ਼ਮੀਨ ਘੱਟ ਸੀ। ਫਿਰ ਪਾਕਿਸਤਾਨ ਦੀ ਹੱਦ ਨਾਲ ਲੱਗਦੇ ਪਿੰਡ ਸਿੰਬਲ ਸਕੋਲ ਵਿੱਚ ਜ਼ਮੀਨ ਦੇਖੀ ਗਈ। ਇੱਥੇ ਕਾਫੀ ਜ਼ਮੀਨ ਸੂਬਾ ਸਰਕਾਰ ਦੀ ਹੈ, ਜਿੱਥੇ ਲੋਕਾਂ ਦੇ ਕਬਜ਼ੇ ਹਨ ਤੇ ਉਹ ਉੱਥੇ ਖੇਤੀ ਕਰ ਰਹੇ ਹਨ ਅਤੇ ਕਈ ਥਾਵਾਂ ’ਤੇ ਰਹਿ ਵੀ ਰਹੇ ਹਨ। ਪ੍ਰਸ਼ਾਸਨ ਨੇ ਇਸ ਵਿੱਚੋਂ 103 ਏਕੜ ਜ਼ਮੀਨ ਦੇਣ ਲਈ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਹ ਜ਼ਮੀਨ ਗ੍ਰਹਿ ਮੰਤਰਾਲੇ ਨੂੰ ਤਬਦੀਲ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਪਠਾਨਕੋਟ ਆਦਿੱਤਿਆ ਉੱਪਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਐੱਨਐੱਸਜੀ ਹੱਬ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਦਾ ਰਿਕਾਰਡ ਮੁਹੱਈਆ ਕਰਵਾਇਆ ਹੈ। ਅੱਗੇ ਦੀ ਕਾਰਵਾਈ ਸੂਬਾ ਸਰਕਾਰ ਦੀ ਹੈ।

Advertisement

Advertisement
Advertisement