ਕਾਲਜ ਵਿੱਚ ਕੌਮੀ ਵਿਗਿਆਨ ਦਿਵਸ ਮਨਾਇਆ
10:18 AM Mar 20, 2024 IST
Advertisement
ਅੰਮ੍ਰਿਤਸਰ: ਇੱਥੇ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵਿਮੈੱਨ ਦੇ ਸਾਇੰਸ ਵਿਭਾਗ ਨੇ ਕੌਮੀ ਵਿਗਿਆਨ ਦਿਵਸ ਮਨਾਇਆ। ਇਸ ਸਬੰਧੀ ਕਰਵਾਏ ਸਮਾਗਮ ਦਾ ਵਿਸ਼ਾ ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨੀਕਾਂ ਦੇ ਬਾਰੇੇ ਜਾਣਕਾਰੀ ਦੇਣਾ ਸੀ। ਇਸ ਦੌਰਾਨ ਕਾਲਜ ਦੀਆਂ ਲਗਭਗ 170 ਵਿਦਿਆਰਥਣਾਂ ਨੇ ਚਾਰਟ, ਮਾਡਲ ਅਤੇ ਕੋਲਾਜ ਬਣਾ ਕੇ ਸਮਾਗਮ ਵਿੱਚ ਭਾਗ ਲਿਆ। ਵਿਦਿਆਰਥਣਾਂ ਨੇ ਖੇਡਾਂ ਅਤੇ ਮਾਡਲਾਂ ਰਾਹੀਂ ਵਿਗਿਆਨ ਦੇ ਬੁਨਿਆਦੀ ਸਿਧਾਂਤਾਂ ਦੀ ਵਿਆਖਿਆ ਕੀਤੀ। ਸਮਾਗਮ ਦੌਰਾਨ ਕੁਇਜ਼ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਵਿਗਿਆਨ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। -ਖੇਤਰੀ ਪ੍ਰਤੀਨਿਧ
Advertisement
Advertisement
Advertisement