For the best experience, open
https://m.punjabitribuneonline.com
on your mobile browser.
Advertisement

ਚਿਤਕਾਰਾ ਯੂਨੀਵਰਸਿਟੀ ਵਿੱਚ ਕੌਮੀ ਵਿਗਿਆਨ ਦਿਵਸ ਮਨਾਇਆ

06:32 AM Mar 04, 2024 IST
ਚਿਤਕਾਰਾ ਯੂਨੀਵਰਸਿਟੀ ਵਿੱਚ ਕੌਮੀ ਵਿਗਿਆਨ ਦਿਵਸ ਮਨਾਇਆ
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਯੂਨੀਵਰਸਿਟੀ ਪ੍ਰਬੰਧਕ। -ਫੋਟੋ: ਚਿੱਲਾ
Advertisement

ਬਨੂੜ

Advertisement

ਚਿਤਕਾਰਾ ਯੂਨੀਵਰਸਿਟੀ ਵਿੱਚ ਡਾ. ਸੀਵੀ ਰਮਨ ਦੀ ਯਾਦ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਲੋਕਾਂ ਵਿੱਚ ਵਿਗਿਆਨਕ ਉਤਸੁਕਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਇਹ ਫੈਸਟੀਵਲ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਪੀਐਸਸੀਐਸਟੀ, ਐੱਨਸੀਐਸਟੀਸੀ ਅਤੇ ਡੀਐੱਸਟੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸਤਿਆਮ ਕੁਮਾਰ ਅਗਰਵਾਲ ਅਤੇ ਡਾ. ਅਰਚਨਾ ਮੰਤਰੀ, ਚਿਤਕਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਇਸ ਮੌਕੇ ਮੋਨਿਕਾ ਸ਼ਰਮਾ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਇਨਾਮ, ਸੁਸ਼ਮਿਤਾ ਜੈਨ ਨੇ ਭਾਸ਼ਣ ਵਿੱਚ ਪਹਿਲਾ ਇਨਾਮ ਅਤੇ ਕਰੁਣਿਆ ਗੁਪਤਾ ਨੇ ਮਾਡਲ ਮੇਕਿੰਗ ਵਿੱਚ ਪਹਿਲਾ ਇਨਾਮ ਜਿੱਤਿਆ। ਸਾਇੰਸ ਕੁਇਜ਼ ਵਿੱਚ ਆਂਚਲ ਡੋਗਰਾ ਪਹਿਲੇ ਸਥਾਨ ’ਤੇ ਰਹੀ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×