ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਰੈਂਕਿੰਗ: ਪੀਜੀਆਈ ਨੂੰ ਲਗਾਤਾਰ ਸੱਤਵੀਂ ਵਾਰ ਦੂਜਾ ਸਥਾਨ

10:43 PM Aug 12, 2024 IST
ਪੀਜੀਆਈ ਚੰਡੀਗੜ੍ਹ ਦੇ ਮੁੱਖ ਗੇਟ ਦੀ ਬਾਹਰੀ ਝਲਕ।

ਕੁਲਦੀਪ ਸਿੰਘ

Advertisement

ਚੰਡੀਗੜ੍ਹ, 12 ਅਗਸਤ

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੀ ਗਈ ਐੱਨਆਈਆਰਐੱਫ 2024 ਰੈਂਕਿੰਗ ਵਿੱਚ ਪੀਜੀਆਈ ਐੱਮਈਆਰ ਚੰਡੀਗੜ੍ਹ ਨੇ ਲਗਾਤਾਰ ਸੱਤਵੀਂ ਵਾਰ ਦੂਜੇ ਸਰਬੋਤਮ ਮੈਡੀਕਲ ਇੰਸਟੀਚਿਊਟ ਦਾ ਦਰਜਾ ਹਾਸਲ ਕੀਤਾ ਹੈ। ਪੀਜੀਆਈ ਚੰਡੀਗੜ੍ਹ ਨੇ 2018 ਤੋਂ 2024 ਤੱਕ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਪ੍ਰਾਪਤੀ ਲਈ ਫੈਕਲਟੀ ਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਇਸ ਰੈਂਕਿੰਗ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਵਾਂ ਸਥਾਨ ਹਾਸਲ ਹੋਇਆ ਹੈ ਜੋ ਕਿ ਸਾਲ-2023 ਵਿੱਚ ਮਿਲੀ ਰੈਂਕਿੰਗ ਨਾਲੋਂ ਥੋੜ੍ਹਾ ਜਿਹਾ ਸੁਧਾਰ ਮੰਨਿਆ ਗਿਆ ਹੈ। ਇਸੇ ਤਰ੍ਹਾਂ ਖੇਤੀ ਨਾਲ ਸਬੰਧਤ ਸਿੱਖਿਆ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ।

Advertisement

Advertisement
Advertisement