ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਭਾਗੀ ਤਰੱਕੀ ਨੂੰ ਤਰਸੀ ਕੌਮੀ ਖਿਡਾਰਨ

03:02 PM Jun 30, 2023 IST

ਗੁਰਦੀਪ ਸਿੰਘ ਲਾਲੀ

Advertisement

ਸੰਗਰੂਰ, 29 ਜੂਨ

ਹੈਂਡਬਾਲ ਦੇ ਖੇਤਰ ਵਿਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀ ਕੌਮੀ ਪੱਧਰ ਦੀ ਖਿਡਾਰਨ ਰਹੀ ਪਰਮਜੀਤ ਕੌਰ ਆਪਣੀ ਵਿਭਾਗੀ ਤਰੱਕੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੈ। ਸਕੂਲ ਸਿੱਖਿਆ ਵਿਭਾਗ ਵਿਚ ਬਤੌਰ ਡੀਪੀਈ ਸੇਵਾ ਨਿਭਾ ਰਹੀ ਪਰਮਜੀਤ ਕੌਰ ਨੂੰ ਗਿਲ੍ਹਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਿਭਾਗੀ ਤਰੱਕੀ ਲਈ ਉਸ ਦੇ ਪੱਖ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡੀਪੀਈ ਪਰਮਜੀਤ ਕੌਰ ਦਾ ਦਾਅਵਾ ਹੈ ਕਿ 2016 ਤੋਂ ਬਾਅਦ ਸਟੇਟ ਅਤੇ ਕੌਮੀ ਮੁਕਾਬਲਿਆਂ ‘ਚ ਉਸ ਤੋਂ ਕੋਚਿੰਗ ਪ੍ਰਾਪਤ ਕਰ ਰਹੀਆਂ ਕੁੜੀਆਂ ਲਗਾਤਾਰ ਕੌਮੀ ਮੁਕਾਬਲੇ ਖੇਡਦੀਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਜ਼ਿਲ੍ਹਾ ਸੰਗਰੂਰ ਵਿੱਟ ਸੇਵਾਵਾਂ ਨਿਭਾ ਰਹੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਸੰਨ 2008 ਵਿਚ ਖੇਡ ਕੋਟੇ ‘ਚ ਉਸ ਦੀ ਨਿਯੁਕਤੀ ਬਤੌਰ ਡੀਪੀਈ ਹੋਈ ਸੀ। ਉਸ ਨੇ ਸੰਨ 2015-16 ਦੌਰਾਨ ਡੀਪੀਈ ਤੋਂ ਬਤੌਰ ਫਿਜ਼ੀਕਲ ਲੈਕਚਰਾਰ ਦੀ ਪਦਉਨਤੀ ਲਈ ਆਪਣਾ ਕੇਸ ਸਕੂਲ ਸਿੱਖਿਆ ਵਿਭਾਗ ਨੂੰ ਭੇਜਿਆ ਸੀ ਪਰ ਉਸ ਨੂੰ ਤਰੱਕੀ ਨਹੀਂ ਦਿੱਤੀ, ਜਦੋਂਕਿ ਸੀਨੀਆਰਤਾ ਸੂਚੀ ਵਿਚ ਉਸ ਤੋਂ ਜੂਨੀਅਰਜ਼ ਨੂੰ 2016 ਵਿਚ ਪਦਉਨਤੀ ਮਿਲ ਚੁੱਕੀ ਹੈ। ਪਰਮਜੀਤ ਦਾ ਕਹਿਣਾ ਹੈ ਕਿ ਉਹ ਕਰੀਬ 32 ਵਾਰ ਪੰਜਾਬ ਅਤੇ ਨੈਸ਼ਨਲ ਪੱਧਰ ‘ਤੇ ਹੈਂਡਬਾਲ ਮੁਕਾਬਲਿਆਂ ‘ਚੋਂ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਹਾਸਲ ਕਰ ਚੁੱਕੀ ਹੈ। ਯੂਥ ਕਾਮਨਵੈਲਥ ਮੁਕਾਬਲਿਆਂ ‘ਚੋਂ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਨ ਤੋਂ ਇਲਾਵਾ ਚੀਨ ਵਿੱਚ ਹੋਈ ਪਹਿਲੀ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਵੀ ਭਾਗ ਲੈ ਚੁੱਕੀ ਹੈ। ਉਹ ਨੈਸ਼ਨਲ ਲਈ ਚੁਣੀ ਜਾਣ ਵਾਲੀ ਪੰਜਾਬ ਦੀ ਟੀਮ ਲਈ ਗਠਿਤ ਚੋਣ ਕਮੇਟੀ ਦੀ ਮੈਂਬਰ ਵੀ ਹੈ। ਪਰਮਜੀਤ ਦਾ ਕਹਿਣਾ ਹੈ ਕਿ ਭਾਵੇਂ ਉਹ ਕਰੀਬ ਛੇ ਸਾਲਾਂ ਤੋਂ ਆਪਣੀ ਪਦਉਨਤੀ ਲਈ ਖੱਜਲ ਖੁਆਰ ਹੋ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਸ ਨੂੰ ਵੱਡੀਆਂ ਉਮੀਦਾਂ ਹਨ।

Advertisement

Advertisement
Tags :
ਕੌਮੀਖਿਡਾਰਨਤਰਸੀਤਰੱਕੀਵਿਭਾਗੀ