ਸੰਗਰ ਸਰਿਤਾ ਵਿੱਚ ਕੌਮੀ ਸ਼ਹੀਦੀ ਮਹਾਸੰਮੇਲਨ ਅੱਜ
07:20 AM Jul 31, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਸਿਰਸਾ, 30 ਜੁਲਾਈ
ਪਿੰਡ ਸੰਗਰ ਸਰਿਤਾ ’ਚ ਭਲਕੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ 84ਵੇਂ ਸ਼ਹੀਦ ਦਿਵਸ ਦੇ ਮੌਕੇ ’ਤੇ ਕੌਮੀ ਪੱਧਰ ਦਾ ਸ਼ਹੀਦੀ ਮਹਾਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਡੇਰਾ ਬਾਬਾ ਭੂਮਣ ਸ਼ਾਹ ਦੇ ਗੱਦੀਨਸ਼ੀਨ ਬਾਬਾ ਬ੍ਰਹਮ ਦਾਸ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਨਇਬ ਸਿੰਘ ਸੈਣੀ ਸ਼ਿਰਕਤ ਕਰਨਗੇ। ਡੇਰਾ ਕਮੇਟੀ ਦੇ ਸਕੱਤਰ ਵਿਨੋਦ ਐਡਵੋਕੇਟ ਨੇ ਦੱਸਿਆ ਕਿ ਕੌਮੀ ਮਹਾਸੰਮੇਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦੀ ਮਹਾਸੰਮੇਲਨ ’ਚ ਵੱਡੀ ਗਿਣਤੀ ’ਚ ਵੱਖ-ਵੱਖ ਸੂਬਿਆਂ ਤੋਂ ਲੋਕ ਆ ਰਹੇ ਹਨ।
Advertisement
Advertisement
Advertisement