ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਕਿੱਕ ਬਾਕਸਿੰਗ: ਬਰਨਾਲਾ ਦੀ ਅਨੂਰੀਤ ਕੌਰ ਛਾਈ

07:50 AM Jun 18, 2024 IST
ਕੌਮੀ ਕਿੱਕ ਬਾਕਸਿੰਗ ਜੇਤੂ ਅਨੂਰੀਤ ਕੌਰ ਦਾ ਸਵਾਗਤ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸ਼ਹਿਰ ਦੇ ਲੋਕ। ਲਖਵੀਰ ਸਿੰਘ ਚੀਮਾ

ਟੱਲੇਵਾਲ,­ 17 ਜੂਨ
ਜ਼ਿਲ੍ਹੇ ਦੀ ਅਨੂਰੀਤ ਕੌਰ ਨੇ ਕੌਮੀ ਮੁਕਾਬਲਿਆਂ ਵਿੱਚ ਇਕ ਵਾਰ ਫਿਰ ਝੰਡੀ ਗੱਡੀ ਹੈ। ਅਨੂਰੀਤ ਪੱਛਮੀ ਬੰਗਾਲ ਵਿੱਚ ਹੋਏ ਕਿੱਕ ਬਾਕਸਿੰਗ ਦੇ ਜੂਨੀਅਰ ਰਾਸ਼ਟਰੀ ਖੇਡ ਮੁਕਾਬਲੇ ਦੀ ਲਗਾਤਾਰ ਦੂਜੇ ਸਾਲ ਗੋਲਡ ਮੈਡਲ ਜੇਤੂ ਰਹੀ ਹੈ। ਬਗ਼ੈਰ ਕਿਸੇ ਸਰਕਾਰੀ ਮੱਦਦ ਤੋਂ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਖੇਡਣਾ 16 ਸਾਲਾਂ ਦੀ ਅਨੂਰੀਤ ਨੂੰ ਅਧੂਰਾ ਸੁਫ਼ਨਾ ਜਾਪ ਰਿਹਾ ਹੈ।
ਅਨੂਰੀਤ ਨੇ ਦੱਸਿਆ ਕਿ ਉਹ ਲਗਾਤਾਰ ਤਿੰਨ ਸਾਲ ਤੋਂ ਕਿੱਕ ਬਾਕਸਿੰਗ ਖੇਡ ਰਹੀ ਹੈ ਅਤੇ ਲਗਾਤਾਰ ਦੋ ਸਾਲਾਂ ਤੋਂ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਜੇਤੂ ਅਤੇ ਇੱਕ ਵਾਰ ਸਿਲਵਰ ਮੈਡਲ ਜਿੱਤਿਆ ਹੈ। ਸਰਕਾਰ ਜਾਂ ਪ੍ਰਸ਼ਾਸਨ ਦੇ ਕਿਸੇ ਨੁਮਾਇੰਦੇ ਵੱਲੋਂ ਉਸਦੇ ਸਵਾਗਤ ਲਈ ਨਾ ਪੁੱਜਣ ’ਤੇ ਉਹ ਮਾਯੂਸ ਸੀ। ਅਨੂਰੀਤ ਨੇ ਦੱਸਿਆ ਕਿ ਉਸਦੀ ਹੁਣ ਤੱਕ ਦੀ ਖੇਡ ਵਿੱਚ ਸਿਰਫ਼ ਪਰਿਵਾਰ ਹੀ ਉਪਰਾਲੇ ਕਰ ਰਿਹਾ ਹੈ। ਕਈ ਵਾਰ ਸਰਕਾਰ ਤੋਂ ਕਿੱਕ ਬਾਕਸਿੰਗ ਦਾ ਖੇਡ ਮੈਦਾਨ ਬਣਾਏ ਜਾਣ ਦੀ ਮੰਗ ਵੀ ਕੀਤੀ, ਪਰ ਉਹ ਪੂਰੀ ਨਹੀਂ ਹੋ ਸਕੀ।
ਸਰਕਾਰ ਵੱਲੋਂ ਕੋਚ ਤਾਂ ਦਿੱਤਾ ਗਿਆ ਹੈ,­ ਪਰ ਬਿਨਾਂ ਮੈਦਾਨ ਦੇ ਅੰਤਰਰਾਸ਼ਟਰੀ ਪੱਧਰ ’ਤੇ ਸਫ਼ਲਤਾ ਹਾਸਲ ਕਰਨੀ ਮੁਸ਼ਕਿਲ ਹੈ। ਉਸ ਦਾ ਸੁਫਨਾ ਅੰਤਰਰਾਸ਼ਟਰੀ ਪੱਧਰ ’ਤੇ ਮਾਪਿਆਂ­ ਆਪਣੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦਾ ਹੈ। ਉਸ ਨੇ ਸਰਕਾਰ ਤੋਂ ਮੈਦਾਨ ਅਤੇ ਕਿੱਕ ਬਾਕਸਿੰਗ ਲਈ ਕਿੱਟਾਂ ਦੀ ਮੱਦਦ ਦੀ ਮੰਗ ਕੀਤੀ। ਖਿਡਾਰਨ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ,‘‘ ਮੈਂ ਛੋਟੀ ਕਿਸਾਨੀ ਨਾਲ ਸਬੰਧਤ ਹਾਂ, ਸੂਬਾ ਸਰਕਾਰ ਆਪਣੀ ਖੇਡ ਨੀਤੀ ਤਹਿਤ ਮੇਰੀ ਧੀ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਜਾਣ ਲਈ ਮਦਦ ਕਰੇ।’’

Advertisement

Advertisement