ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਲੂਰੂ ’ਚ ਕੌਮੀ ਜੂਨੀਅਰ ਹਾਕੀ ਕੈਂਪ ਐਤਵਾਰ ਤੋਂ

10:32 PM Jun 15, 2024 IST

ਬੰਗਲੂਰੂ, 15 ਜੂਨ

Advertisement

ਹਾਕੀ ਇੰਡੀਆ ਨੇ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ’ਚ 16 ਜੂਨ ਤੋਂ ਸ਼ੁਰੂ ਹੋਣ ਵਾਲੇ ਪੁਰਸ਼ਾਂ ਦੇ 63 ਰੋਜ਼ਾ ਕੌਮੀ ਜੂਨੀਅਰ ਹਾਕੀ ਕੋਚਿੰਗ ਕੈਂਪ ਲਈ ਅੱਜ 40 ਖਿਡਾਰੀਆਂ ਦੇ ਸੰਭਾਵੀ ਕੋਰ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ ਭਾਰਤੀ ਜੂਨੀਅਰ ਹਾਕੀ ਟੀਮ ਦੇ ਪਿਛਲੇ ਮਹੀਨੇ ਯੂਰੋਪ ਦੇ ਦੌਰੇ ਦੌਰਾਨ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲਾਇਆ ਜਾ ਰਿਹਾ ਹੈ। ਦੌਰੇ ਦੌਰਾਨ ਭਾਰਤੀ ਟੀਮ ਨੇ ਬੈਲਜੀਅਮ, ਜਰਮਨੀ ਤੇ ਨੈਦਰਲੈਂਡਸ ਦੇ ਖ਼ਿਲਾਫ਼ ਮੈਚ ਖੇਡੇ ਸਨ। ਇਹ ਕੈਂਪ 18 ਅਗਸਤ ਤੱਕ ਚੱਲੇਗਾ ਜਿਸ ਦੀ ਨਿਗਰਾਨੀ ਕੋਚ ਜਨਾਰਦਨ ਸੀ.ਬੀ. ਅਤੇ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਹਰਮਨ ਕਰੂਇਸ ਕਰਨਗੇ। -ਪੀਟੀਆਈ

Advertisement
Advertisement
Advertisement