ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਕੌਮੀ ਮਾਰਗ ਜਾਮ

06:33 AM Aug 01, 2024 IST
ਬਨੂੜ-ਲਾਂਡਰਾਂ ਕੌਮੀ ਮਾਰਗ ਤੇ ਪਿੰਡ ਦੈੜੀ ਵਿਖੇ ਲੋਕਾਂ ਵੱਲੋਂ ਰਾਤ ਸਮੇਂ ਲਗਾਏ ਜਾਮ ਦਾ ਦ੍ਰਿਸ਼। -ਫੋਟੋ: ਚਿੱਲਾ

ਕਰਮਜੀਤ ਸਿੰਘ ਚਿੱਲਾ
ਬਨੂੜ, 31 ਜੁਲਾਈ
ਰਾਤ ਵੇਲੇ ਬਿਜਲੀ ਦੇ ਲੱਗਦੇ ਕਈ-ਕਈ ਘੰਟਿਆਂ ਦੇ ਕੱਟਾਂ ਤੋਂ ਪ੍ਰੇਸ਼ਾਨ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੇ ਬੀਤੀ ਰਾਤ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਦੈੜੀ ਦੇ ਚੌਕ ਵਿੱਚ ਚੱਕਾ ਜਾਮ ਕਰ ਦਿੱਤਾ। ਰਾਤੀ ਦਸ ਵਜੇ ਤੋਂ ਲਾਇਆ ਜਾਮ ਢਾਈ ਵਜੇ ਬਿਜਲੀ ਸਪਲਾਈ ਬਹਾਲ ਹੋਣ ਮਗਰੋਂ ਹੀ ਖੋਲ੍ਹਿਆ ਗਿਆ। ਰਾਤ ਸਮੇਂ ਟਰੱਕ ਤੇ ਹੋਰ ਵਾਹਨ ਜਾਮ ਵਿਚ ਫ਼ਸ ਗਏ ਤੇ ਸੜਕ ਦੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ।
ਇਸ ਮੌਕੇ ਪਿੰਡ ਚਾਉਮਾਜਰਾ, ਦੈੜੀ, ਨਗਾਰੀ, ਬਠਲਾਣਾ, ਗੁਡਾਣਾ, ਮੀਂਢੇਮਾਜਰਾ, ਗੀਗੇਮਾਜਰਾ, ਪੱਤੋਂ, ਕੁਰੜਾ, ਤੰਗੌਰੀ, ਮਾਣਕਪੁਰ ਕੱਲਰ, ਸੇਖਨਮਾਜਰਾ ਆਦਿ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੱਸਿਆ ਕਿ ਸਾਰੇ ਪਿੰਡਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਨੂੰ ਨੌਂ ਵਜੇ ਬਿਜਲੀ ਚਲੀ ਜਾਂਦੀ ਹੈ ਤੇ ਦੁਬਾਰਾ ਸਵੇਰੇ ਸੱਤ ਵਜੇ ਆਉਂਦੀ ਹੈ। ਇਸ ਮੌਕੇ ਪਾਵਰਕੌਮ ਦਾ ਜੇਈ ਹਰਵੇਲ ਸਿੰਘ ਅਤੇ ਪੁਲੀਸ ਕਰਮਚਾਰੀ ਵੀ ਪਹੁੰਚੇ ਪਰ ਰੋਹ ਵਿਚ ਆਏ ਲੋਕਾਂ ਨੇ ਚਾਰ ਘੰਟੇ ਬਾਅਦ ਬਿਜਲੀ ਸਪਲਾਈ ਬਹਾਲ ਹੋਣ ਮਗਰੋਂ ਹੀ ਜਾਮ ਖੋਲ੍ਹਿਆ।
ਇਸੇ ਦੌਰਾਨ ਡਕੌਂਦਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ ਅਤੇ ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਆਦਿ ਦੀ ਅਗਵਾਈ ਹੇਠ ਅੱਜ ਕਿਸਾਨਾਂ ਨੇ ਪਾਵਰਕੌਮ ਦੇ ਬਨੂੜ ਉਪ ਮੰਡਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

Advertisement

ਟਰਾਂਸਫ਼ਾਰਮਰ ਦੀ ਖ਼ਰਾਬੀ ਕਾਰਨ ਆਈ ਦਿੱਕਤ: ਐੱਸਡੀਓ

ਪਾਵਰਕੌਮ ਦੇ ਐੱਸਡੀਓ ਪ੍ਰਵੀਨ ਬਾਂਸਲ ਨੇ ਕਿਹਾ ਕਿ ਦੈੜੀ ਗਰਿੱਡ ਅਧੀਨ ਪੈਂਦੇ ਪਿੰਡਾਂ ਵਿੱਚ ਦੋ ਦਿਨ ਤੋਂ ਰਾਤ ਸਮੇਂ ਬਿਜਲੀ ਬੰਦ ਹੋਣ ਦਾ ਕਾਰਨ ਗਰਿੱਡ ਦੇ ਟਰਾਂਸਫ਼ਾਰਮਰ ਵਿਚ ਨੁਕਸ ਪੈਣਾ ਸੀ। ਉਨ੍ਹਾਂ ਕਿਹਾ ਕਿ ਨੁਕਸ ਠੀਕ ਕਰ ਦਿੱਤਾ ਗਿਆ ਹੈ ਤੇ ਹੁਣ ਘਰੇਲੂ ਸਪਲਾਈ ਵਿਚ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪਾਵਰ ਸਪਲਾਈ ਦੇ ਆਦੇਸ਼ ਪਟਿਆਲਾ ਤੋਂ ਆਉਂਦੇ ਹਨ ਤੇ ਇਸ ਵਿਚ ਉਨ੍ਹਾਂ ਦਾ ਕੋਈ ਦਖ਼ਲ ਨਹੀਂ ਹੈ।

Advertisement
Advertisement
Advertisement