ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੂਸ਼ਿਤ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਕੌਮੀ ਮਾਰਗ ਜਾਮ

09:06 AM Jul 13, 2023 IST
ਕੁਰਾਲੀ ਵਿੱਚ ਕੌਮੀ ਮਾਰਗ ’ਤੇ ਚੱਕਾ ਜਾਮ ਕਰਦੀਆਂ ਹੋਈਅਾਂ ਮਹਿਲਾਵਾਂ।

ਮਿਹਰ ਸਿੰਘ
ਕੁਰਾਲੀ, 11 ਜੁਲਾਈ
ਇੱਥੋਂ ਇੱਕ ਵਾਰਡ ਵਿੱਚ ਦੂਸ਼ਿਤ ਪਾਣੀ ਭਰਨ ਕਾਰਨ ਪ੍ਰੇਸ਼ਾਨ ਹੋਏ ਲੋਕਾਂ ਨੇ ਕੌਮੀ ਮਾਰਗ ’ਤੇ ਚੱਕਾ ਜਾਮ ਕਰਦਿਆਂ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕੌਮੀ ਮਾਰਗ ’ਤੇ ਪ੍ਰਦਰਸ਼ਨ ਕਰਦਿਆਂ ਵਾਰਡ ਨੰਬਰ 11 ਦੀ ਵਸਨੀਕ ਆਰਤੀ ਵਰਮਾ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਗੁਰਜਿੰਦਰ ਸਿੰਘ, ਭੂਸ਼ਨ ਚੰਦ, ਸੋਨੀਆ, ਸੁਨੀਤਾ ਰਾਣੀ ਅਤੇ ਕਾਮਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੀਆਂ ਕਲੋਨੀਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਮੇਨਹੋਲ ਓਵਰਫਲੋਅ ਹੋ ਰਹੇ ਹਨ, ਜਨਿ੍ਹਾਂ ਵਿੱਚੋਂ ਤੇਜ਼ਾਬੀ ਪਾਣੀ ਰਿਸ ਰਿਹਾ ਹੈ, ਜੋ ਫੈਕਟਰੀਆਂ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਮਗਰੋਂ ਗਲੀਆਂ ਤੇਜ਼ਾਬੀ ਪਾਣੀ ਨਾਲ ਭਰੀਆਂ ਹੋਈਆਂ ਹਨ ਅਤੇ ਸੀਵਰੇਜ ਲਗਾਤਾਰ ਓਵਰਫਲੋਅ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਕਈ ਵਾਰ ਕੌਂਸਲ ਦਫ਼ਤਰ ਜਾ ਕੇ ਸਮੱਸਿਆ ਤੋਂ ਜਾਣ ਕਰਵਾ ਚੁੱਕੇ ਹਨ ਪਰ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੌਂਸਲ ਦੇ ਲਾਰਿਆਂ ਤੋਂ ਅੱਕ ਕੇ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ।
ਲੋਕਾਂ ਨੇ ਵਾਰਡ ਦੇ ਕੌਂਸਲਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਦੇ ਭੱਤੇ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੌਂਸਲਰ ਸਮੱਸਿਆ ਹੱਲ ਨਹੀਂ ਕਰਵਾ ਸਕਦਾ ਤਾਂ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਜਾਮ ਲੱਗਣ ਮਗਰੋਂ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ, ਕੌਂਸਲਰ ਬਹਾਦਰ ਸਿੰਘ ਓਕੇ ਅਤੇ ਸਥਾਨਕ ਪੁਲੀਸ ਮੌਕੇ ’ਤੇ ਪੁੱਜੇ। ਕੁਝ ਸਮੇਂ ਬਾਅਦ ਐੱਸਡੀਐੱਮ ਖਰੜ ਰਵਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਸਮੱਸਿਆ ਦੇ ਹੱਲ ਲਈ ਸ਼ਾਮ ਤੱਕ ਦਾ ਸਮਾਂ ਮੰਗਿਆ। ਵਾਰਡ ਵਾਸੀਆਂ ਨੇ ਦੋ ਦਨਿ ਦਾ ਅਲਟੀਮੇਟਮ ਦਿੰਦਿਆਂ ਜਾਮ ਖੋਲ੍ਹਿਆ। ਇਸ ਦੌਰਾਨ ਧਰਨੇ ’ਤੇ ਪੁੱਜੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਹੋਰ ਆਗੂਆਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

Advertisement

Advertisement
Tags :
ਕੌਮੀਦੂਸ਼ਿਤਪਾਣੀ:ਪ੍ਰੇਸ਼ਾਨਮਾਰਗਲੋਕਾਂਵੱਲੋਂ
Advertisement