For the best experience, open
https://m.punjabitribuneonline.com
on your mobile browser.
Advertisement

ਪਰਚੀਆਂ ਨਾ ਮਿਲਣ ’ਤੇ ਕਾਰਡ ਹੋਲਡਰਾਂ ਵੱਲੋਂ ਕੌਮੀ ਮਾਰਗ ਜਾਮ

07:17 AM May 09, 2024 IST
ਪਰਚੀਆਂ ਨਾ ਮਿਲਣ ’ਤੇ ਕਾਰਡ ਹੋਲਡਰਾਂ ਵੱਲੋਂ ਕੌਮੀ ਮਾਰਗ ਜਾਮ
ਪਾਤੜਾਂ ’ਚ ਸੜਕ ਜਾਮ ਕਰ ਕੇ ਪ੍ਰਦਰਸ਼ਨ ਕਰਦੇ ਹੋਏ ਕਾਰਡ ਹੋਲਡਰ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਮਈ
ਆਟਾ ਦਾਲ ਸਕੀਮ ਤਹਿਤ ਡਿੱਪੂ ਹੋਲਡਰਾਂ ਤੋਂ ਪਰਚੀਆਂ ਲੈਣ ਲਈ ਲੰਬੀਆਂ ਕਤਾਰਾਂ ’ਚ ਖੜ੍ਹੇ ਕਾਰਡ ਹੋਲਡਰਾਂ ਦਾ ਸਬਰ ਉਸ ਵੇਲੇ ਟੁੱਟ ਗਿਆ ਜਦੋਂ ਡਿੱਪੂ ਹੋਲਡਰ ਨੇ ਪਰਚੀਆਂ ਦਾ ਕੋਟਾ ਪੂਰਾ ਹੋਣ ਦਾ ਕਹਿ ਕੇ ਪਰਚੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਰੋਹ ’ਚ ਆਏ ਕਾਰਡ ਹੋਲਡਰਾਂ ਨੇ ਪਾਤੜਾਂ-ਜਾਖਲ ਮੁੱਖ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਬੰਦ ਕਰ ਦਿੱਤੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਾਰਡ ਹੋਲਡਰਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਪਰਚੀਆਂ ਲੈਣ ਲਈ ਡਿੱਪੂ ਹੋਲਡਰਾਂ ਕੋਲ ਜਾ ਰਹੇ ਹਨ ਅਤੇ ਡਿੱਪੂ ਹੋਲਡਰ ਉਨ੍ਹਾਂ ਨੂੰ ਕੋਟਾ ਖਤਮ ਹੋਣ ਦਾ ਕਹਿ ਕੇ ਅਗਲੇ ਡਿੱਪੂ ਹੋਲਡਰ ਕੋਲ ਭੇਜ ਦਿੰਦਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸਾਰਾ ਦਿਨ ਨਰਵਾਨਾ ਰੋਡ ’ਤੇ ਇੱਕ ਡਿੱਪੂ ਹੋਲਡਰ ਕੋਲ ਖੜ੍ਹੇ ਰਹੇ ਅਤੇ ਸ਼ਾਮ ਨੂੰ ਉਸ ਨੇ ਕੋਟਾ ਖਤਮ ਹੋਣ ਦਾ ਕਹਿ ਕੇ ਅਗਲੇ ਡਿੱਪੂ ਹੋਲਡਰ ਕੋਲ ਭੇਜ ਦਿੱਤਾ। ਸਵੇਰੇ 6 ਵਜੇ ਤੋਂ ਉਹ ਸਰਕਾਰੀ ਹਸਪਤਾਲ ਪਾਤੜਾਂ ਦੇ ਨੇੜਲੇ ਡਿੱਪੂ ’ਤੇ ਭੁੱਖੇ ਤਿਹਾਏ ਖੜ੍ਹੇ ਆਪਣੀ ਵਾਰੀ ਆਉਣ ਦੀ ਉਡੀਕ ਕਰਦੇ ਰਹੇ ਪਰ ਸ਼ਾਮ ਨੂੰ ਉਸ ਨੇ ਵੀ ਪਰਚੀਆਂ ਦੇਣ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਸਮੇਂ ਸਿਰ ਆਟਾ ਦਾਲ ਸਕੀਮ ਤਹਿਤ ਰਾਸ਼ਨ ਮਿਲਦਾ ਸੀ ਪਰ ਹੁਣ ਕਰੀਬ 2 ਸਾਲ ਤੋਂ ਰਾਸ਼ਨ ਲ਼ੈਣ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ।
ਮੌਕ ’ਤੇ ਪੁੱਜੇ ਆਮ ਆਦਮੀ ਪਾਰਟੀ ਦੀ ਸ਼ਹਿਰੀ ਪ੍ਰਧਾਨ ਮਦਨ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਲਈ ਹੈ ਅਤੇ ਆਟਾ ਦਾਲ ਸਕੀਮ ਤਹਿਤ ਜੋ ਹੁਣ ਕੋਟਾ ਆਇਆ ਹੈ, ਉਹ ਫੂਡ ਸਪਲਾਈ ਵੱਲੋਂ ਭੇਜਿਆ ਗਿਆ ਸੀ, ਜਿਸ ਦੀਆਂ ਪਰਚੀਆਂ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 12 ਮਈ ਨੂੰ ਮਾਰਕਫੈਡ ਦਾ ਕੋਟਾ ਆਵੇਗਾ, ਜਿਸ ਤਹਿਤ ਹਰ ਇੱਕ ਨੂੰ ਰਾਸ਼ਨ ਦਿੱਤਾ ਜਾਵੇਗਾ, ਜੇਕਰ ਕਿਸੇ ਨੂੰ ਕੋਈ ਸਮੱਸਿਆ ਆਵੇਗੀ ਉਸ ਦਾ ਹੱਲ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਖੱਜਲ ਖੁਆਰੀ ਦਾ ਬਦਲਾ ਵੋਟਾਂ ਪਾ ਕੇ ਲਿਆ ਜਾਵੇਗਾ।
ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ, ਜੋ ਕੋਟਾ ਆਇਆ ਸੀ ਉਸ ਦੀਆਂ ਪਰਚੀਆਂ ਕੱਟੀਆਂ ਜਾ ਚੁੱਕੀਆਂ ਹਨ ਤੇ ਰਹਿੰਦੇ ਲੋਕਾਂ ਨੂੰ ਮਾਰਕਫੈੱਡ ਦੇ ਠੇਕਾ ਸਿਸਟਮ ਅਧੀਨ ਰਾਸ਼ਨ ਦਿੱਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×