ਕੌਮੀ ਖੇਡਾਂ: 14 ਸਾਲਾ ਤੈਰਾਕ ਦੇਸਿੰਘੂ ਨੇ ਤਿੰਨ ਸੋਨ ਤਗ਼ਮੇ ਜਿੱਤੇ
05:54 AM Jan 30, 2025 IST
Advertisement
ਹਲਦਵਾਨੀ:
Advertisement
ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਤੈਰਾਕ ਧੀਨਿਧੀ ਦੇਸਿੰਘੂ ਨੇ ਅੱਜ ਇੱਥੇ ਕੌਮੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਗ਼ਮੇ ਜਿੱਤੇ, ਜਦਕਿ ਕਰਨਾਟਕ ਨੇ ਪੰਜ ਸੋਨੇ ਅਤੇ ਦੋ ਚਾਂਦੀ ਦੇ ਤਗ਼ਮਿਆਂ ਨਾਲ ਆਪਣਾ ਦਬਦਬਾ ਬਰਕਰਾਰ ਰੱਖਿਆ। ਇਸੇ ਤਰ੍ਹਾਂ ਸ੍ਰੀਹਰੀ ਨਟਰਾਜ ਨੇ ਤੈਰਾਕੀ ਮੁਕਾਬਲਿਆਂ ਦੇ ਪਲੇਠੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 200 ਮੀਟਰ ਫ੍ਰੀਸਟਾਈਲ ਅਤੇ ਪੁਰਸ਼ਾਂ ਦੀ 4x100 ਮੀਟਰ ਫ੍ਰੀਸਟਾਈਲ ਵਿੱਚ ਦੋ ਸੋਨ ਤਗ਼ਮੇ ਜਿੱਤੇ। ਦੇਸਿੰਘੂ ਨੇ ਮਹਿਲਾ 200 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਦੋ ਮਿੰਟ ਅਤੇ 3.24 ਸਕਿੰਟ ਦੇ ਖੇਡਾਂ ਦੇ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਹਾਸ਼ਿਕਾ ਰਾਮਚੰਦਰ ਦੇ ਨਾਂ ਸੀ, ਜੋ ਉਸ ਨੇ 2022 ਵਿੱਚ ਗੁਜਰਾਤ ’ਚ ਹੋਈਆਂ ਖੇਡਾਂ ਦੌਰਾਨ ਬਣਾਇਆ ਸੀ। ਕਰਨਾਟਕ ਦੀ ਇਸ ਤੈਰਾਕ ਨੇ ਇਸ ਤੋਂ ਇਲਾਵਾ ਮਹਿਲਾ 100 ਮੀਟਰ ਬਟਰਫਲਾਈ ਅਤੇ 4x100 ਮੀਟਰ ਫ੍ਰੀਸਟਾਈਲ ਵਿੱਚ ਵੀ ਸੋਨ ਤਗਮੇ ਜਿੱਤੇ। -ਪੀਟੀਆਈ
Advertisement
Advertisement