ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਫਿਲਮ ਪੁਰਸਕਾਰ: ‘ਸ਼ਹੀਦ ਊਧਮ ਸਿੰਘ’ ਬਣੀ ਸਰਵੋਤਮ ਹਿੰਦੀ ਫਿਲਮ

07:27 AM Aug 25, 2023 IST

ਨਵੀਂ ਦਿੱਲੀ, 24 ਅਗਸਤ
ਸਾਲ 2021 ਲਈ ਦਿੱਤੇ ਜਾਣ ਵਾਲੇ ਕੌਮੀ ਫਿਲਮ ਪੁਰਸਕਾਰਾਂ ਵਿੱਚ ਸੂਜੀਤ ਸਰਕਾਰ ਦੀ ਬਾਇਓਪਿਕ ‘ਸਰਦਾਰ ਊਧਮ ਸਿੰਘ’ ਨੂੰ ਸਰਵੋਤਮ ਹਿੰਦੀ ਫਿਲਮ ਐਲਾਨਿਆ ਗਿਆ ਹੈ। ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਇਸ ਫਿਲਮ ਨੇ ਬੈਸਟ ਸਿਨੇਮਾਟੋਗ੍ਰਾਫੀ, ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ ਤੇ ਕੌਸਟਿਊਮ ਡਿਜ਼ਾਈਨ ਵਰਗ ਵਿਚ ਵੀ ਪੁਰਸਕਾਰ ਜਿੱਤੇ। ਬੌਲੀਵੁੱਡ ਅਦਾਕਾਰਾਂ ਆਲੀਆ ਭੱਟ ਤੇ ਕ੍ਰਿਤੀ ਸੈਨਨ ਨੂੰ ਕ੍ਰਮਵਾਰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਤੇ ‘ਮਿਮੀ’ ਵਿਚ ਨਿਭਾਏ ਕਿਰਦਾਰਾਂ ਲਈ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ। ਦੱਖਣ ਦੇ ਸਟਾਰ ਅਲੂ ਅਰਜੁਨ ਨੂੰ ਤੈਲਗੂ ਬਲਾਕਬਸਟਰ ‘ਪੁਸ਼ਪਾ: ਦਿ ਰਾਈਜ਼ (ਪਾਰਟ-1) ਲਈ ਬੈਸਟ ਐਕਟਰ ਦੇ ਐਵਾਰਡ ਲਈ ਚੁਣਿਆ ਗਿਆ। ਬੈਸਟ ਨਿਰਦੇਸ਼ਕ ਦਾ ਕੌਮੀ ਫਿਲਮ ਪੁਰਸਕਾਰ ਮਰਾਠੀ ਫ਼ਿਲਮ ‘ਗੋਦਾਵਰੀ’ ਲਈ ਨਿਖਿਲ ਮਹਾਜਨ ਦੀ ਝੋਲੀ ਪਿਆ। ਹਿੰਦੀ ਫਿਲਮ ‘ਰਾਕੇਟਰੀ: ਦਿ ਨਾਂਬੀ ਇਫੈਕਟ’ ਨੂੰ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ ਹੈ। ਫਿਲਮਸਾਜ਼ ਕੇਤਨ ਮਹਿਤਾ ਦੀ ਅਗਵਾਈ ਵਾਲੀ 11 ਮੈਂਬਰੀ ਜਿਊਰੀ ਨੇ ਕੀਤਾ। ਹੋਰਨਾਂ ਵਰਗਾਂ ਵਿੱਚ ਪੰਕਜ ਤ੍ਰਿਪਾਠੀ ਨੂੰ ਫਿਲਮ ‘ਮਿਮੀ’ ਤੇ ਪੱਲਵੀ ਜੋਸ਼ੀ ਨੂੰ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਲਈ ਕ੍ਰਮਵਾਰ ਸਰਵੋਤਮ ਸਹਾਇਕ ਅਦਾਕਾਰ ਤੇ ਅਦਾਕਾਰਾ ਦੇ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ। ਤ੍ਰਿਪਾਠੀ ਨੇ ਐਵਾਰਡ ਆਪਣੇ ਪਿਤਾ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਨੈਸ਼ਨਲ ਇੰਟੀਗ੍ਰੇਸ਼ਨ ਬਾਰੇ ਸਰਵੋਤਮ ਫਿਲਮ ਲਈ ਨਰਗਿਸ ਦੱਤ ਐਵਾਰਡ ਜਿੱਤਿਆ। ਫਿਲਮ ‘ਆਰਆਰਆਰ’ ਨੇ ਛੇ ਪੁਰਸਕਾਰ ਜਿੱਤੇ। ਫਿਲਮ ਦੇ ਸੰਗੀਤ ਨਿਰਦੇਸ਼ਕ ਐੱਮ.ਐੱਮ.ਕੀਰਾਵਾਨੀ ਨੇ ਫ਼ਿਲਮ ‘ਪੁਸ਼ਪਾ...’ ਦੇ ਸੰਗੀਤ ਨਿਰਦੇਸ਼ਕ ਦੇਵੀ ਪ੍ਰਸ਼ਾਦ ਨਾਲ ਐਵਾਰਡ ਸਾਂਝਾ ਕੀਤਾ। ਐੱਸ.ਐੱਸ.ਰਾਜਾਮੌਲੀ ਵੱਲੋਂ ਨਿਰਦੇਸ਼ਿਤ ਫਿਲਮ ਨੇ ਸਰਵੋਤਮ ਪਾਪੂਲਰ ਫਿਲਮ (ਐਂਟਰਟੇਨਮੈਂਟ), ਸਰਵੋਤਮ ਪੁਰਸ਼ ਪਿੱਠਵਰਤੀ ਗਾਇਕ ਕਾਲਭੈਰਵਾ, ਬੈਸਟ ਸਪੈਸ਼ਲ ਇਫੈਕਟਸ, ਬੈਸਟ ਐਕਸ਼ਨ ਡਾਇਰੈਕਟਰ ਤੇ ਬੈਸਟ ਕੋਰੀਓਗ੍ਰਾਫ਼ੀ ਸ਼੍ਰੇਣੀ ਵਿਚ ਵੀ ਪੁਰਸਕਾਰ ਜਿੱਤੇ। ਸ਼੍ਰੇਆ ਘੋਸ਼ਾਲ ਨੇ ਫਿਲਮ ‘ਇਰਾਵਿਨ ਨਿਨਜ਼ਾਲ’ ਦੇ ਗੀਤ ‘ਮਾਯਾਵਾ ਛਾਇਆਵਾ’ ਲਈ ਬਿਹਤਰੀਨ ਮਹਿਲਾ ਪਿੱਠਵਰਤੀ ਗਾਇਕ ਦਾ ਐਵਾਰਡ ਜਿੱਤਿਆ। ਮੂਲ ਪਟਕਥਾ ਦਾ ਪੁਰਸਕਾਰ ਮਲਿਆਲਮ ਫਿਲਮ ‘ਨਾਯਾਟੂ’ ਤੇ ਇਸ ਦੇ ਲੇਖਕ ਸ਼ਾਹੀ ਕਬੀਰ ਨੂੰ ਮਿਲਿਆ। -ਪੀਟੀਆਈ

Advertisement

Advertisement