ਕੌਮੀ ਫਿਲਮ ਪੁਰਸਕਾਰ: ‘ਸ਼ਹੀਦ ਊਧਮ ਸਿੰਘ’ ਬਣੀ ਸਰਵੋਤਮ ਹਿੰਦੀ ਫਿਲਮ
ਨਵੀਂ ਦਿੱਲੀ, 24 ਅਗਸਤ
ਸਾਲ 2021 ਲਈ ਦਿੱਤੇ ਜਾਣ ਵਾਲੇ ਕੌਮੀ ਫਿਲਮ ਪੁਰਸਕਾਰਾਂ ਵਿੱਚ ਸੂਜੀਤ ਸਰਕਾਰ ਦੀ ਬਾਇਓਪਿਕ ‘ਸਰਦਾਰ ਊਧਮ ਸਿੰਘ’ ਨੂੰ ਸਰਵੋਤਮ ਹਿੰਦੀ ਫਿਲਮ ਐਲਾਨਿਆ ਗਿਆ ਹੈ। ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਇਸ ਫਿਲਮ ਨੇ ਬੈਸਟ ਸਿਨੇਮਾਟੋਗ੍ਰਾਫੀ, ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ ਤੇ ਕੌਸਟਿਊਮ ਡਿਜ਼ਾਈਨ ਵਰਗ ਵਿਚ ਵੀ ਪੁਰਸਕਾਰ ਜਿੱਤੇ। ਬੌਲੀਵੁੱਡ ਅਦਾਕਾਰਾਂ ਆਲੀਆ ਭੱਟ ਤੇ ਕ੍ਰਿਤੀ ਸੈਨਨ ਨੂੰ ਕ੍ਰਮਵਾਰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਤੇ ‘ਮਿਮੀ’ ਵਿਚ ਨਿਭਾਏ ਕਿਰਦਾਰਾਂ ਲਈ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ। ਦੱਖਣ ਦੇ ਸਟਾਰ ਅਲੂ ਅਰਜੁਨ ਨੂੰ ਤੈਲਗੂ ਬਲਾਕਬਸਟਰ ‘ਪੁਸ਼ਪਾ: ਦਿ ਰਾਈਜ਼ (ਪਾਰਟ-1) ਲਈ ਬੈਸਟ ਐਕਟਰ ਦੇ ਐਵਾਰਡ ਲਈ ਚੁਣਿਆ ਗਿਆ। ਬੈਸਟ ਨਿਰਦੇਸ਼ਕ ਦਾ ਕੌਮੀ ਫਿਲਮ ਪੁਰਸਕਾਰ ਮਰਾਠੀ ਫ਼ਿਲਮ ‘ਗੋਦਾਵਰੀ’ ਲਈ ਨਿਖਿਲ ਮਹਾਜਨ ਦੀ ਝੋਲੀ ਪਿਆ। ਹਿੰਦੀ ਫਿਲਮ ‘ਰਾਕੇਟਰੀ: ਦਿ ਨਾਂਬੀ ਇਫੈਕਟ’ ਨੂੰ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ ਹੈ। ਫਿਲਮਸਾਜ਼ ਕੇਤਨ ਮਹਿਤਾ ਦੀ ਅਗਵਾਈ ਵਾਲੀ 11 ਮੈਂਬਰੀ ਜਿਊਰੀ ਨੇ ਕੀਤਾ। ਹੋਰਨਾਂ ਵਰਗਾਂ ਵਿੱਚ ਪੰਕਜ ਤ੍ਰਿਪਾਠੀ ਨੂੰ ਫਿਲਮ ‘ਮਿਮੀ’ ਤੇ ਪੱਲਵੀ ਜੋਸ਼ੀ ਨੂੰ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਲਈ ਕ੍ਰਮਵਾਰ ਸਰਵੋਤਮ ਸਹਾਇਕ ਅਦਾਕਾਰ ਤੇ ਅਦਾਕਾਰਾ ਦੇ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ। -ਪੀਟੀਆਈ