For the best experience, open
https://m.punjabitribuneonline.com
on your mobile browser.
Advertisement

ਵੈਟਰਨਰੀ ’ਵਰਸਿਟੀ ਦੇ ਵਿਗਿਆਨੀ ਨੂੰ ਕੌਮੀ ਫੈਲੋਸ਼ਿਪ

10:58 AM Oct 09, 2024 IST
ਵੈਟਰਨਰੀ ’ਵਰਸਿਟੀ ਦੇ ਵਿਗਿਆਨੀ ਨੂੰ ਕੌਮੀ ਫੈਲੋਸ਼ਿਪ
ਵੈਟਰਨਰੀ ਵਿਗਿਆਨੀ ਡਾ. ਰਾਮ ਸਰਨ ਸੇਠੀ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਧੀਕ ਨਿਰਦੇਸ਼ਕ ਖੋਜ ਡਾ. ਰਾਮ ਸਰਨ ਸੇਠੀ ਨੂੰ ਇੰਡੀਅਨ ਸੁਸਾਇਟੀ ਆਫ ਵੈਟਰਨਰੀ ਇਮਿਊਨੋਲੋਜੀ ਤੇ ਬਾਇਓਤਕਨਾਲੋਜੀ ਵੱਲੋਂ ਰਾਸ਼ਟਰੀ ਫੈਲੋਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਹ ਸੁਸਾਇਟੀ ਵੈਟਰਨਰੀ ਵਿਗਿਆਨ ਦੇ ਮਾਇਕਰੋਬਾਇਓਲੋਜੀ, ਬਾਇਓਤਕਨਾਲੋਜੀ, ਪਸ਼ੂ ਪ੍ਰਜਣਨ, ਮੱਛੀ ਪਾਲਣ ਅਤੇ ਸਬੰਧਤ ਵਿਸ਼ਿਆਂ ਵਿੱਚ ਕੰਮ ਕਰਦੀ ਹੈ।
ਜ਼ਿਕਰਯੋਗ ਹੈ ਕਿ ਇਹ ਫੈਲੋਸ਼ਿਪ ਇਸ ਸੁਸਾਇਟੀ ਵੱਲੋਂ ਦਿੱਤੇ ਜਾਂਦੇ ਵੱਡੇ ਸਨਮਾਨਾਂ ਵਿੱਚ ਗਿਣੀ ਜਾਂਦੀ ਹੈ ਅਤੇ ਉਨ੍ਹਾਂ ਵਿਗਿਆਨੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਸਬੰਧਤ ਵਿਸ਼ਿਆਂ ਵਿੱਚ ਅਹਿਮ ਯੋਗਦਾਨ ਪਾਇਆ ਹੋਵੇ। ਉਨ੍ਹਾਂ ਨੂੰ ਇਹ ਸਨਮਾਨ ਮਦਰਾਸ ਵੈਟਰਨਰੀ ਕਾਲਜ, ਚੇਨਈ ਵਿੱਚ ਸੁਸਾਇਟੀ ਦੀ 29ਵੀਂ ਕਨਵੈਨਸ਼ਨ ਅਤੇ ਕੌਮੀ ਕਾਨਫਰੰਸ ਵਿੱਚ ਦਿੱਤਾ ਗਿਆ।
ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਨਿਲ ਕੁਮਾਰ ਅਰੋੜਾ ਨੇ ਡਾ. ਸੇਠੀ ਨੂੰ ਮੁਬਾਰਕਬਾਦ ਦਿੱਤੀ ਅਤੇ ਜਾਣਕਾਰੀ ਸਾਂਝੀ ਕੀਤੀ ਕਿ ਡਾ. ਸੇਠੀ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਪ੍ਰਾਜੈਕਟ ਪ੍ਰਾਪਤ ਕੀਤੇ ਅਤੇ ਯੂਨੀਵਰਸਿਟੀ ਦੀ ਖੋਜ ਸਮਰੱਥਾ ਵਿੱਚ ਉਚੇਚਾ ਵਾਧਾ ਕੀਤਾ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਡਾ. ਸੇਠੀ ਨੂੰ ਵਧਾਈ ਦਿੱਤੀ ਅਤੇ ਖੋਜ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਦੂਰ-ਅੰਦੇਸ਼ੀ ਪਹੁੰਚ ਦੀ ਸ਼ਲਾਘਾ ਕੀਤੀ।

Advertisement

Advertisement
Advertisement
Author Image

sukhwinder singh

View all posts

Advertisement