ਸਕੂਲ ਵਿੱਚ ‘ਨੈਸ਼ਨਲ ਡੀ-ਵਰਮਿੰਗ ਡੇਅ’ ਮਨਾਇਆ
10:21 AM Nov 29, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 28 ਨਵੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਵਿੱਚ ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਕੌਰ ਦੀ ਅਗਵਾਈ ਵਿੱਚ ਨੈਸ਼ਨਲ ਡੀ-ਵਰਮਿੰਗ ਡੇਅ ਮਨਾਇਆ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਏਐੱਨਐੱਮ ਅਮਨਦੀਪ ਕੌਰ ਅਤੇ ਆਸ਼ਾ ਵਰਕਰ ਪਰਮਜੀਤ ਕੌਰ ਨੇ ਬੱਚਿਆਂ ਵਿੱਚ ਪੇਟ ਦੇ ਕੀੜਿਆਂ (ਵਰਮ) ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਡੀ ਵਰਮਿੰਗ ਸੰਬੰਧੀ ਦਵਾਈਆਂ ਦਿੱਤੀਆਂ ਗਈਆਂ। ਸਕੂਲ ਦੇ ਈਕੋ ਕਲੱਬ ਦੇ ਇੰਚਾਰਜ ਜਤਿੰਦਰ ਕੁਮਾਰ ਹੰਸ ਨੇ ਦੱਸਿਆ ਕਿ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਸਕੂਲ ਵਿੱਚ ਨਿੰਮ ਦਾ ਇੱਕ ਬੂਟਾ ਵੀ ਲਗਾਇਆ। ਵਿਦਿਆਰਥੀਆਂ ਨੇ ਇਸ ਬੂਟੇ ਦੀ ਦੇਖਭਾਲ ਕਰਨ ਦਾ ਵਚਨ ਦਿੱਤਾ।
Advertisement
Advertisement
Advertisement