ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਏਯੂ ਵਿੱਚ ਮੌਸਮੀ ਤਬਦੀਲੀਆਂ ਅਤੇ ਫਸਲੀ ਵਿਭਿੰਨਤਾ ਬਾਰੇ ਕੌਮੀ ਕਾਨਫਰੰਸ

11:36 AM Nov 11, 2024 IST
ਕਾਨਫਰੰਸ ਦੌਰਾਨ ਮਾਹਿਰਾਂ ਤੋਂ ਜਾਣਕਾਰੀ ਹਾਸਲ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ।

ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਨਵੰਬਰ
ਪੀਏੂ ਵਿੱਚ ਡਾਇਰੈਕਟਰੋਟ ਪਾਸਾਰ ਸਿੱਖਿਆ ਵੱਲੋਂ ਗੈਰ ਸਰਕਾਰੀ ਸੰਸਥਾ ‘ਵਿਲਜ਼ ਨਾਮਾ ਰੂਰਲ ਵੌਇਸ’ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬੀਤੀ ਸ਼ਾਮ ਇੱਕ ਰੋਜ਼ਾ ਕੌਮੀ ਕਾਨਫਰੰਸ ਕਰਵਾਈ ਗਈ। ਇਹ ਕਾਨਫਰੰਸ ਮੌਸਮੀ ਤਬਦੀਲੀਆਂ ਦੀ ਚੁਣੌਤੀ ਦੇ ਮੱਦੇਨਜ਼ਰ ਫਸਲੀ ਵਿਭਿੰਨਤਾ ’ਤੇ ਵਿਚਾਰ ਕਰਨ ਲਈ ਕਰਵਾਈ ਗਈ। ਸ਼ੁਰੂਆਤੀ ਸੈਸ਼ਨ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਵੀਕੇ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਾਰਤ ਕ੍ਰਿਸ਼ਕ ਸਮਾਜ ਦੇ ਚੇਅਰਮੈਨ ਅਜੇ ਵੀਰ ਜਾਖੜ, ਵਿਲਜ ਨਾਮਾ ਦੇ ਮੋਢੀ ਡਾ. ਰਸ਼ਮੀ ਸਿਨਹਾ, ਰੂਰਲ ਵਰਲਡ ਵਲੋਂ ਹਰਵੀਰ ਸਿੰਘ, ਅਲੋਕ ਸਿਨਹਾ ਅਤੇ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਵੀ ਮੰਚ ’ਤੇ ਮੌਜੂਦ ਰਹੇ। ਮੁੱਖ ਮਹਿਮਾਨ ਵੀ ਕੇ ਸਿੰਘ ਨੇ ਵਾਤਾਵਰਨ ਦੇ ਖਰਾਬ ਹੋਣ ਨਾਲ ਨਾ ਸਿਰਫ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਸਗੋਂ ਭਵਿੱਖ ਦੀਆਂ ਨਸਲਾਂ ਲਈ ਵੀ ਘਾਤਕ ਵਰਤਾਰਾ ਹੈ। ਉਨ੍ਹਾਂ ਨੇ ਫਸਲੀ ਭਿੰਨਤਾ ਦੇ ਨਾਲ ਨਾਲ ਪੰਜਾਬ ਦੇ ਸਰਕਾਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਕਾਨਫਰੰਸ ਨੂੰ ਕਣਕ-ਝੋਨਾ ਫਸਲੀ ਚੱਕਰ ਦੇ ਬਦਲ ਤਲਾਸ਼ਣ ਪੱਖੋਂ ਬਹੁਤ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਮੌਸਮੀ ਸਥਿਤੀਆਂ ਵਿੱਚ ਰਿਕਾਰਡਾਂ ਦਾ ਟੁੱਟਣਾ ਜਲਵਾਯੂ ਪਰਿਵਰਤਨ ਦੇ ਸੰਕੇਤ ਹਨ। ਇਸ ਦਾ ਫਸਲ ਉਪਰ ਵੀ ਪ੍ਰਭਾਵ ਦੇਖਿਆ ਜਾ ਸਕਦਾ ਹੈ। ਡਾ. ਗੋਸਲ ਨੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਪੱਖੋਂ ਵੀ ਇਸ ਕਾਨਫਰੰਸ ਨੂੰ ਅਹਿਮ ਦੱਸਿਆ। ਇਸ ਮੌਕੇ ਉਨ੍ਹਾਂ ਨੇ ਪੀਏਯੂ ਵੱਲੋਂ ਵੱਖ ਵੱਖ ਸਮੇਂ ਕੀਤੀਆਂ ਅਹਿਮ ਖੋਜ਼ਾਂ ਦਾ ਵੀ ਖਾਸ ਤੌਰ ’ਤੇ ਜ਼ਿਕਰ ਕੀਤਾ। ਅਜੇ ਵੀਰ ਜਾਖੜ ਨੇ ਫਸਲਾਂ ਦੀ ਵਿਭਿੰਨਤਾ ਬਾਰੇ ਕਿਸਾਨੀ ਸਮਾਜ ਦੇ ਤਜ਼ਰਬੇ ਸਾਂਝੇ ਕੀਤੇ। ਡਾ. ਰਸਮੀ ਸਿਨਹਾ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਇਕਜੁੱਟ ਹੋ ਕੇ ਮੌਸਮ ਸਬੰਧੀ ਚੁਣੌਤੀਆਂ ਦੇ ਹੱਲ ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੌਸਮੀ ਬਦਲਾਅ ਕਾਰਨ ਹੜ੍ਹਾਂ ਵਿੱਚ ਛੇ ਗੁਣਾ ਵਾਧਾ ਹੋਇਆ ਹੈ ਜਦਕਿ ਸੋਕਾ ਸੱਤ ਗੁਣਾਂ ਵਧਿਆ ਹੈ।

Advertisement

Advertisement