ਰਿਆਤ ਬਾਹਰਾ ਕਾਲਜ ਵਿੱਚ ਕੌਮੀ ਕਾਨਫ਼ਰੰਸ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 14 ਨਵੰਬਰ
ਰਿਆਤ ਬਾਹਰਾ ਫ਼ਾਰਮੇਸੀ ਕਾਲਜ ਵਿੱਚ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੁੂਨੀਵਰਸਿਟੀ ਕਪੂਰਥਲਾ ਅਤੇ ਐਸੋਸੀਏਸ਼ਨ ਆਫ਼ ਫਾਰਮੇਸੀ ਟੀਚਰਜ਼ ਆਫ਼ ਇੰਡੀਆ ਦੇ ਸਹਿਯੋਗ ਨਾਲ ਦੋ ਰੋਜ਼ਾ ਕੌਮੀ ਕਾਨਫ਼ਰੰਸ ਕਰਵਾਈ ਗਈ। ਕਾਨਫਰੰਸ ਵਿਚ ਦੇਸ਼ ਭਰ ਤੋਂ 700 ਡੈਲੀਗੇਟਾਂ ਅਤੇ 100 ਪ੍ਰੋਫ਼ੈਸਰਾਂ ਤੇ ਫ਼ਾਰਮੇਸੀ ਮਾਹਿਰਾਂ ਨੇ ਹਿੱਸਾ ਲਿਆ। ਪ੍ਰੋ. ਸ਼ਰਨਜੀਤ ਸਿੰਘ ਮੋਹਾਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਨਫ਼ਰੰਸ ਨੂੰ ਪੀ.ਟੀ.ਯੂ ਤੋਂ ਫ਼ਾਰਮੇਸੀ ਦੇ ਡੀਨ ਡਾ. ਗੌਰਵ ਭਾਰਗਵ, ਪੀ.ਯੂ ਚੰਡੀਗੜ੍ਹ ਤੋਂ ਪ੍ਰੋ. ਅਨਿਲ ਕੁਮਾਰ, ਪ੍ਰੋ. ਆਰ.ਕੇ ਗੋਇਲ, ਪ੍ਰੋ. ਗੁਲਸ਼ਨ ਬਾਂਸਲ, ਪ੍ਰੋ. ਸ਼ਰਨਜੀਤ ਸਿੰਘ, ਪ੍ਰੋ. ਹਰੀਸ਼ ਚੰਦਰ, ਪ੍ਰੋ. ਜਤਿੰਦਰ ਚੋਪੜਾ, ਪ੍ਰੋ. ਨਵੀਨਜੋਤ ਸਿੰਘ ਭੱਟੀ ਨੇ ਸੰਬੋਧਨ ਕੀਤਾ। ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਕਾਨਫ਼ਰੰਸ ’ਚ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸ਼ਮ੍ਹਾ ਰੌਸ਼ਨ ਉਪਰੰਤ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਉਪਰੰਤ ਕਾਨਫ਼ਰੰਸ ਦਾ ਸੋਵੀਨਾਰ ਵੀ ਜਾਰੀ ਕੀਤਾ ਗਿਆ। ਸਾਰੇ ਫ਼ਾਰਮੇਸੀ ਡੈਲੀਗੇਟਾਂ ਨੂੰ ਸਰਟੀਫ਼ਿਕੇਟ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਕਾਨਫ਼ਰੰਸ ਦੇ ਪ੍ਰਬੰਧਕੀ ਸਕੱਤਰ ਪ੍ਰੋ. ਮਨੋਜ ਕਟਿਆਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਆਉਣ ਵਾਲੇ ਸਮੇਂ ’ਚ ਅਜਿਹੀਆਂ ਹੋਰ ਕੌਮੀ ਕਾਨਫ਼ਰੰਸਾਂ ਕਰਵਾਈਆਂ ਜਾਣਗੀਆਂ। ਸਟੇਜ ਦਾ ਸੰਚਾਲਨ ਡਾ. ਅਮਿਤ ਸ਼ਰਮਾ ਨੇ ਕੀਤਾ। ਇਸ ਦੌਰਾਨ ਪੋਸਟਰ ਤੇ ਮੌਖਿਕ ਪੇਸ਼ਕਾਰੀ, ਵਾਦ-ਵਿਵਾਦ ਅਤੇ ਕੁਇਜ਼ ਕਰਵਾਏ ਗਏ।