ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਕਾਰਨ ਨੈਸ਼ਨਲ ਕਾਲਜ ਦੀ ਇਮਾਰਤ ਨੁਕਸਾਨੀ

07:06 AM Jul 27, 2023 IST
ਸ਼ਾਹਬਾਦ ਦੇ ਨੈਸ਼ਨਲ ਕਾਲਜ ਦੀ ਡਿੱਗੀ ਹੋਈ ਕੰਧ । -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਜੁਲਾਈ
ਹੜ੍ਹ ਕਾਰਨ ਸਥਾਨਕ ਨੈਸ਼ਨਲ ਕਾਲਜ ਦੀ ਇਮਾਰਤ ਕਾਫ਼ੀ ਨੁਕਸਾਨੀ ਗਈ ਹੈ। ਜਾਣਕਾਰੀ ਅਨੁਸਾਰ ਹੜ੍ਹ ਦਾ ਪਾਣੀ ਉਤਰਨ ਮਗਰੋਂ ਇਹ ਕਾਲਜ 10 ਜੁਲਾਈ ਤੋਂ ਬਾਅਦ ਅੱਜ ਖੁੱਲ੍ਹਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਨੇ ਕਾਲਜ ਦੀ ਬਾਹਰੀ ਕੰਧ ਤੋੜ ਦਿੱਤੀ ਤੇ ਅੰਦਰ 5 ਤੋਂ 6 ਫੁੱਟ ਪਾਣੀ ਭਰ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਲਜ ਦਾ ਸਾਰਾ ਰਿਕਾਰਡ ਤਬਾਹ ਹੋ ਗਿਆ ਹੈ। ਦੋਵੇਂ ਕੰਪਿਊਟਰ ਲੈਬ ਤੇ ਫਰਨੀਚਰ ਦਾ ਕਾਫੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਲਗਪਗ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਹੈ।

Advertisement

Advertisement