ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਰਾਜਧਾਨੀ ਤੇ ਨੇੜਲੇ ਖੇਤਰ ਭਰਵੇਂ ਮੀਂਹ ਨਾਲ ਜਲ-ਥਲ

02:45 PM Jun 30, 2023 IST

ਮਨਧੀਰ ਸਿੰਘ ਦਿਓਲ

Advertisement

ਨਵੀਂ ਦਿੱਲੀ, 29 ਜੂਨ

ਕੌਮੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਖੇਤਰਾਂ (ਦਿੱਲੀ-ਐਨਸੀਆਰ) ਵਿੱਚ ਅੱਜ ਸਵੇਰੇ ਮੌਨਸੂਨ ਦੇ ਭਰਵੇਂ ਮੀਂਹ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਕਈ ਇਲਾਕਿਆਂ ‘ਚ ਸੜਕਾਂ ‘ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਇਲਾਕਿਆਂ ‘ਚ ਸੜਕਾਂ ‘ਤੇ ਜਾਮ ਵਰਗੀ ਸਥਿਤੀ ਰਹੀ। ਦਿੱਲੀ ਟਰੈਫਿਕ ਪੁਲੀਸ ਅਨੁਸਾਰ ਜਾਮੀਆ ਮੈਟਰੋ ਸਟੇਸ਼ਨ ਨੇੜਲਾ ਇਲਾਕਾ ਜਲ-ਥਲ ਹੋ ਗਿਆ। ਇਸ ਦੇ ਨਾਲ ਹੀ ਸਰਾਏ ਕਾਲੇ ਖਾਂ, ਸਾਊਥ ਐਕਸਟੈਂਸ਼ਨ, ਗੀਤਾ ਕਲੋਨੀ ਰਿੰਗ ਰੋਡ ਤੇ ਅਕਸ਼ਰਧਾਮ ਮਾਰਗ ਸਣੇ ਸ਼ਹਿਰ ਦੇ ਹੋਰਨਾਂ ਖੇਤਰਾਂ ਵਿੱਚ ਪਾਣੀ ਭਰ ਗਿਆ। ਕੇਂਦਰੀ ਦਿੱਲੀ ਦੇ ਕਾਲੀ ਬਾੜੀ ਮਾਰਗ ‘ਤੇ ਇਕ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਨਾਲ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਵੇਅ ‘ਤੇ ਪਾਣੀ ਭਰਨ ਨਾਲ ਲੋਕਾਂ ਦੇ ਵਾਹਨ ਬੰਦ ਹੋ ਗਏ ਤੇ ਉਹ ਵਿਚਕਾਰ ਹੀ ਖੜ੍ਹੇ ਰਹੇ। ਇਹੀ ਹਾਲ ਫਰੀਦਾਬਾਦ ਤੇ ਨੋਇਡਾ ਦੇ ਕੁਝ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਅੱਜ ਮੀਂਹ ਨਾਲ ਪਾਰਾ ਆਮ ਨਾਲੋਂ ਇਕ ਡਿਗਰੀ ਘੱਟ 27.1 ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਮੀਂਹ ਮਗਰੋਂ ਅੱਜ ਹਵਾ ਦੀ ਗੁਣਵੱਤਾ 114 ਦਰਜ ਕੀਤੀ ਗਈ ਹੈ, ਜੋ ਮਾਧਿਅਮ ਸ਼੍ਰੇਣੀ ਵਿੱਚ ਆਉਂਦਾ ਹੈ। ਸਨਅਤੀ ਸ਼ਹਿਰ ਫਰੀਦਾਬਾਦ ਵਿੱਚ ਭਾਰੀ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ ਅਤੇ ਸਰਵਿਸ ਰੋਡ ‘ਤੇ ਪਾਣੀ ਭਰ ਜਾਣ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ਜਿਸ ਕਾਰਨ ਜਾਮ ਵਰਗੀ ਸਥਿਤੀ ਬਣ ਗਈ ਜਦਕਿ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਪੂਰਾ ਪਾਣੀ ਭਰ ਗਿਆ| ਇਸ ਦੌਰਾਨ ਜ਼ਿਲ੍ਹਾ ਹੈੱਡਕੁਆਰਟਰ ਸੈਕਟਰ-12 ਵਿੱਚ ਸਾਰੀਆਂ ਸੜਕਾਂ ਪਾਣੀ ਵਿੱਚ ਡੁੱਬੀਆਂ ਰਹੀਆਂ ਇਸ ਦੇ ਨਾਲ ਹੀ ਇੱਕ ਵਿਅਕਤੀ ਨੇ ਇੱਥੇ ਪਾਣੀ ਵਿੱਚ ਇੱਕ ਕਿਸ਼ਤੀ ਵੀ ਚਲਾ ਦਿੱਤੀ। ਮੀਂਹ ਕਾਰਨ ਗੁਰੂਗ੍ਰਾਮ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ, ਜਿੱਥੋਂ ਦਫਤਰ ਆਉਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਕਾਲਾ ਪੱਥਰ ਰੋਡ ‘ਤੇ ਬਰਸਾਤ ਦਾ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਵਾਹਨਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Advertisement

Advertisement
Tags :
ਕੌਮੀਖੇਤਰਜਲ-ਥਲਨੇੜਲੇਭਰਵੇਂਮੀਂਹਰਾਜਧਾਨੀ
Advertisement