ਰਾਸ਼ਟਰੀ ਕੈਡਿਟ ਕੋਰ ਦਿਵਸ ਮਨਾਇਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਨਵੰਬਰ
ਮਾਰਕੰਡਾ ਨੈਸ਼ਨਲ ਕਾਲਜ ਵਿੱਚ ਐੱਨਸੀਸੀ ਯੂਨਿਟ ਵੱਲੋਂ 76ਵਾਂ ਰਾਸ਼ਟਰੀ ਕੈਡਿਟ ਕੋਰ ਦਿਵਸ ਮਨਾਇਆ ਗਿਆ। ਇਸ ਦਾ ਉਦਘਾਟਨ 14 ਐੱਨਸੀਸੀ ਬਟਾਲੀਅਨ ਯਮੁਨਾਨਗਰ ਕਮਾਡਿੰਗ ਅਫਸਰ ਅਤੇ ਇਸ ਕਾਲਜ ਦੇ ਸਾਬਕਾ ਵਿਦਿਆਰਥੀ ਕਰਨਲ ਜਰਨੈਲ ਸਿੰਘ ਨੇ ਕੀਤਾ। ਉਨ੍ਹਾਂ ਨੇ ਕੈਡੇਟੈਸ ਨੂੰ ਐੱਨਸੀਸੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਐੱਨਸੀਸੀ ਵਿਸ਼ਵ ਦੀ ਸਭ ਤੋਂ ਵੱਡੀ ਵਰਦੀਧਾਰੀ ਸੰਸਥਾ ਹੈ ਜੋ ਨੌਜਵਾਨਾਂ ਵਿਚ ਅਨੁਸ਼ਾਸਨ ,ਅਟੁੱਟ ਦੇਸ਼ ਭਗਤੀ, ਲੀਡਰਸ਼ਿਪ, ਭਾਈਚਾਰੇ ਦੀ ਭਾਵਨਾ ਪੈਦਾ ਕਰਦੀ ਹੈ।
ਉਨ੍ਹਾਂ ਨੇ ਦੇਸ਼ ਨੂੰ ਮਜ਼ਬੂਤ ਤੇ ਆਤਮ ਵਿਸ਼ਵਾਸ਼ ਬਣਾਉਣ ’ਤੇ ਜ਼ੋਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਮੁੱਖ ਮਹਿਮਾਨ ਨੂੰ ਤੁਲਸੀ ਦਾ ਪੌਦਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਐੱਨਸੀਸੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਐੱਨਸੀਸੀ ਨੂੰ ਰੱਖਿਆ ਦੀ ਦੂਜੀ ਲਾਈਨ ਵੀ ਕਿਹਾ ਜਾਂਦਾ ਹੈ ਕਿਉਂਕਿ ਐੱਨਸੀਸੀ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਯੁਵਾ ਵਿੰਗ ਹੈ। ਐੱਨਸੀਸੀ ਅਧਿਕਾਰੀ ਲੈਫਟੀਨੈਂਟ ਸੁਰੇਸ਼ ਕੁਮਾਰ ਨੇ ਮੰਚ ਦਾ ਸੰਚਾਲਨ ਕੀਤਾ।ਇਸ ਮੌਕੇ ਕਾਲਜ ਦੇ ਐੱਨਸੀਸੀ ਕੈਡਿਟਾਂ ਨੇ ਸਭਿਆਚਰਾਕ ਪ੍ਰੋਗਰਾਮ ਪੇਸ਼ ਕਰ ਦੇਸ਼ ਭਗਤੀ ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਆਦਿ ਦਾ ਸੁਨੇਹਾ ਦਿੱਤਾ।
ਇਸ ਮੌਕੇ ਰਵੀ ਕੁਮਾਰ, ਨਿਰੰਜਨ ਸਿੰਘ, ਨਰੇਸ਼ ਕੁਮਾਰ, ਅੰਕਿਤ ਰਾਏ, ਪ੍ਰੋ. ਮੰਜੂ ਗੁਪਤਾ, ਭੁਪਿੰਦਰ ਤੰਵਰ, ਡਾ. ਦੇਵ ਰਾਜ ਸ਼ਰਮਾ, ਡਾ. ਭਾਵਿਨੀ ਤੇਜਪਾਲ, ਡਾ. ਦਿਵਿਆ, ਡਾ. ਸੰਦੀਪ ਸ਼ਿਉਰਾਨ, ਈਸ਼ਾਨ, ਸ਼ਸ਼ੀ ਕਾਂਤ, ਕ੍ਰਿਸ਼ਨ ਲਾਲ, ਰਾਜੇਸ਼ ਕੁਮਾਰ, ਸੁਰੇਸ਼ ਕੁਮਾਰ, ਮਨੋਜ ਕੁਮਾਰ, ਰਵੀ ਵਿਨੋਦ ਤੇ ਐੱਨਸੀਸੀ ਕੈਡੇਟੇਸ ਮੌਜੂਦ ਸਨ।