For the best experience, open
https://m.punjabitribuneonline.com
on your mobile browser.
Advertisement

ਨੈਸ਼ਨਲ ਬੁੱਕ ਟਰੱਸਟ ਨੇ ਸਮਰ ਕੈਂਪ ਲਗਾਇਆ

08:35 AM May 28, 2024 IST
ਨੈਸ਼ਨਲ ਬੁੱਕ ਟਰੱਸਟ ਨੇ ਸਮਰ ਕੈਂਪ ਲਗਾਇਆ
ਸਮਰ ਕੈਂਪ ਦੌਰਾਨ ਮਨੋਰੰਜਨ ਕਰਦੇ ਹੋਏ ਬੱਚੇ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਇੱਥੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਸਮਰ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਖੂਬ ਮਨੋਰੰਜਨ ਕੀਤਾ। ਜਾਣਕਾਰੀ ਅਨੁਸਾਰ ਨੈਸ਼ਨਲ ਸੈਂਟਰ ਫਾਰ ਚਿਲਡਰਨ ਲਿਟਰੇਚਰ ਵੱਲੋਂ ਕਾਰਟੂਨ ਨੈੱਟਵਰਕ ਦੇ ਸਹਿਯੋਗ ਨਾਲ ‘ਲੈਟ ਅਸ ਮੀਟ ਟੌਮ ਐਂਡ ਜੈਰੀ’ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿੱਚ ਮੁੰਬਈ ਤੋਂ ਆਈ ਟੌਮ ਐਂਡ ਜੈਰੀ ਦੀ ਟੀਮ ਨੇ ਬੱਚਿਆਂ ਦੇ ਨਾਲ ਨਾਚ ਕੀਤਾ। 3 ਜੂਨ ਤੱਕ ਚੱਲਣ ਵਾਲੇ ਸਮਰ ਕੈਂਪ ਵਿੱਚ ਵੱਡੇ ਕਲਾਕਾਰ, ਕਾਰਟੂਨਿਸਟ, ਕਹਾਣੀਕਾਰ ਅਤੇ ਲੇਖਕ ਹਿੱਸਾ ਲੈ ਰਹੇ ਹਨ। ਬੱਚਿਆਂ ਨੂੰ ਖੇਡਾਂ ਰਾਹੀਂ ਨਵੇਂ ਹੁਨਰ ਸਿੱਖਣ, ਆਪਣੀ ਪ੍ਰਤਿਭਾ ਨੂੰ ਮੰਚ ’ਤੇ ਲਿਆਉਣ ਅਤੇ ਮਨੋਰੰਜਕ ਢੰਗ ਨਾਲ ਸਕੂਲੀ ਕਿਤਾਬਾਂ ਤੋਂ ਇਲਾਵਾ ਕਹਾਣੀਆਂ ਦਾ ਆਨੰਦ ਲੈਣ ਦਾ ਮੌਕਾ ਵੀ ਮਿਲਦਾ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਾਪਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ 28 ਮਈ ਨੂੰ ਇੱਥੇ 9 ਤੋਂ 14 ਸਾਲ ਤੱਕ ਦੇ ਬੱਚਿਆਂ ਲਈ ਖਿਡੌਣੇ, ਸਜਾਵਟ ਬਣਾਉਣ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। 29 ਮਈ ਨੂੰ ਯੋਗ ਗੁਰੂ ਸੁਬੋਧ ਸ਼ਰਮਾ ਬੱਚਿਆਂ ਨੂੰ ਯੋਗਾ ਸਿਖਾਉਣਗੇ ਅਤੇ ਨਹਿਰੂ ਪਲੈਨੀਟੇਰੀਅਮ ਦੀ ਤਰਫੋਂ ਪ੍ਰੇਰਨਾ ਚੰਦਰ ਬੱਚਿਆਂ ਨੂੰ ਵਿਗਿਆਨ ਬਾਰੇ ਜਾਣਕਾਰੀ ਦੇਣਗੇ। 30 ਮਈ ਨੂੰ ਬਾਲ ਲੇਖਕ ਸੁਤਾਪਾ ਬਾਸੂ ਬੱਚਿਆਂ ਨੂੰ ਕਹਾਣੀਆਂ ਲਿਖਣਾ ਸਿਖਾਉਣਗੇ, ਕਠਪੁਤਲੀ ਕਲਾਕਾਰ ਸੀਮਾ ਵਾਹੀ ਕਠਪੁਤਲੀਆਂ ਰਾਹੀਂ ਬੱਚਿਆਂ ਨੂੰ ਦਿਲਚਸਪ ਕਹਾਣੀਆਂ ਸੁਣਾਉਣਗੇ ਅਤੇ ਕਠਪੁਤਲੀਆਂ ਬਣਾਉਣ ਦਾ ਤਰੀਕਾ ਸਿਖਾਉਣਗੇ। 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ’ਤੇ ਬੱਚੇ ਇੱਕ ਕੁਇਜ਼ ਵਿੱਚ ਹਿੱਸਾ ਲੈ ਸਕਦੇ ਹਨ। 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮੌਕੇ ਬੱਚਿਆਂ ਲਈ ਕੁਇਜ਼ ਕਰਵਾਇਆ ਜਾਵੇਗਾ। 2 ਜੂਨ ਨੂੰ ਸਮਰ ਕੈਂਪ ਵਿੱਚ ਰਾਜਸਥਾਨੀ ਕਲਾਕਾਰ ਕਠਪੁਤਲੀਆਂ ਦਾ ਪ੍ਰਦਰਸ਼ਨ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×