For the best experience, open
https://m.punjabitribuneonline.com
on your mobile browser.
Advertisement

ਕੌਮੀ ਬਾਸਕਟਬਾਲ ਮੀਟ ਸ਼ੁਰੂ

07:54 AM Sep 12, 2024 IST
ਕੌਮੀ ਬਾਸਕਟਬਾਲ ਮੀਟ ਸ਼ੁਰੂ
ਖੇਡਾਂ ਦਾ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਅਤੇ ਹੋਰ ਅਧਿਕਾਰੀ। -ਫੋਟੋ: ਨੀਲੇਵਾਲਾ
Advertisement

ਪੱਤਰ ਪ੍ਰੇਰਕ
ਜ਼ੀਰਾ, 11 ਸਤੰਬਰ
ਪੀਐੱਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਫਿਰੋਜ਼ਪੁਰ ਵਿਚ ਅੱਜ ਤੋਂ 13 ਸਤੰਬਰ ਤੱਕ ਤਿੰਨ ਦਿਨ ਚੱਲਣ ਵਾਲੀ ਐੱਨਵੀਐੱਸ ਰਾਸ਼ਟਰੀ ਬਾਸਕਟਬਾਲ ਮੀਟ ਦੀ ਸ਼ੁਰੂਆਤ ਹੋਈ। ਇਸ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਐੱਸਡੀਐੱਮ ਜ਼ੀਰਾ ਗੁਰਮੀਤ ਸਿੰਘ ਸ਼ਾਮਿਲ ਹੋਏ। ਸਵਾਗਤ ਡੀ.ਡੀ ਸ਼ਰਮਾ ਅਸਿਸਟੈਂਟ ਕਮਿਸ਼ਨਰ ਚੰਡੀਗੜ੍ਹ ਖੇਤਰ ਅਤੇ ਪ੍ਰਿੰਸੀਪਲ ਸਵਰਨਜੀਤ ਕੌਰ ਨਿੱਝਰ ਨੇ ਕੀਤਾ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗੀਤ, ਕੋਰੀਓਗ੍ਰਾਫੀਆਂ ਆਦਿ ਪੇਸ਼ ਕੀਤੀਆਂ। ਪ੍ਰਿੰਸੀਪਲ ਸਵਰਨਜੀਤ ਕੌਰ ਨਿੱਝਰ ਨੇ ਧੰਨਵਾਦ ਕੀਤਾ।

Advertisement

ਵਿਕਟੋਰੀਅਸ ਕਾਨਵੈਂਟ ਸਕੂਲ ਨੇ 14 ਤਗ਼ਮੇ ਜਿੱਤੇ

Advertisement

ਜੇਤੂ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕਰਦੇ ਹੋਏ ਸਕੂਲ ਪ੍ਰਬੰਧਕ।

ਭੁੱਚੋ ਮੰਡੀ (ਪੱਤਰ ਪ੍ਰੇਰਕ):ਸੈਂਟਰ ਭੁੱਚੋ ਮੰਡੀ ਵਿੱਚ 11 ਸਾਲ ਉਮਰ ਵਰਗ ਦੇ ਹੋਏ ਸੈਂਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਵਿਕਟੋਰੀਅਸ ਕਾਨਵੈਂਟ ਸਕੂਲ ਚੱਕ ਰਾਮ ਸਿੰਘ ਵਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਸੋਨੇ, 5 ਚਾਂਦੀ ਅਤੇ 3 ਕਾਂਸੀ ਦੇ ਤਗ਼ਮੇ ਜਿੱਤੇ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਪੁਸ਼ਪਿੰਦਰ ਸਿੰਘ ਸਾਰੋਂ, ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ, ਫਾਇਨਾਂਸ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਪ੍ਰੀਤੀ ਸ਼ਰਮਾ ਨੇ ਵਧਾਈ ਦਿੱਤੀ। ਸਰੀਰਕ ਸਿੱਖਿਆ ਅਧਿਆਪਕ ਗੁਰਪ੍ਰੀਤ ਸਿੰਘ, ਕੋਚ ਜਸਕਰਨ ਸਿੰਘ ਅਤੇ ਕੋਚ ਗੁਰਭਗਤ ਸਿੰਘ ਨੇ ਦੱਸਿਆ ਕਿ ਲੜਕੀਆਂ ਨੇ ਨੈਸ਼ਨਲ ਕਬੱਡੀ ਵਿੱਚ ਦੂਜਾ, 200 ਮੀਟਰ ਦੌੜ ਵਿੱਚ ਰਵਨੀਤ ਕੌਰ ਨੇ ਤੀਜਾ, ਲੰਬੀ ਛਾਲ ਵਿੱਚ ਅਰਮਾਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕਿਆਂ ਨੇ ਫੁਟਬਾਲ ਅਤੇ ਰੱਸਾਕੱਸ਼ੀ ਮੁਕਾਬਲੇ ਵਿੱਚ ਦੂਜਾ, 100 ਮੀਟਰ ਦੌੜ ਵਿੱਚ ਸੁਖਮਨਪ੍ਰੀਤ ਸਿੰਘ ਨੇ ਪਹਿਲਾ ਅਤੇ ਸਹਿਤਾਜ ਸਿੰਘ ਨੇ ਦੂਜਾ, 200 ਮੀਟਰ ਵਿੱਚ ਸੁਖਮਨਪ੍ਰੀਤ ਸਿੰਘ ਨੇ ਪਹਿਲਾ, ਅਸ਼ਰਫ ਅਲੀ ਨੇ ਦੂਜਾ, 400 ਮੀਟਰ ਵਿੱਚ ਫ਼ਤਿਹ ਸਿੰਘ ਨੇ ਪਹਿਲਾ, ਕੁਸ਼ਤੀ 30 ਕਿਲੋ ਵਿੱਚ ਉਸਮਾਨ ਨੇ ਪਹਿਲਾ ਅਤੇ ਲੰਬੀ ਛਾਲ ਵਿੱਚ ਸਹਿਤਾਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Advertisement
Author Image

Advertisement