ਨੈਸ਼ਨਲ ਆਰਟ ਵਰਕਸ਼ਾਪ ਤੇ ਪ੍ਰਦਰਸ਼ਨੀ ਦਾ ਆਗਾਜ਼
ਮਹਾਂਵੀਰ ਮਿੱਤਲ
ਜੀਂਦ, 11 ਜਨਵਰੀ
ਇੱਥੇ ਸ਼ਹਿਰ ਵਿੱਚ ਨੈਸ਼ਨਲ ਆਰਟ ਵਰਕਸ਼ਾਪ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਸਮਾਜ ਸੇਵੀ ਡਾ. ਰਾਜ ਕੁਮਾਰ ਗੋਇਲ ਅਤੇ ਡਿਪਟੀ ਐੱਮ.ਐੱਸ ਡਾ. ਰਾਜੇਸ਼ ਭੋਲਾ ਨੇ ਕੀਤਾ।
ਫਲੇਅਰ ਕਲਾਸ ਸਮਾਰਟ ਦੇ ਸੰਦੀਪ ਕੁਮਾਰ ਅਤੇ ਐੱਚਬੀਐੱਨ ਤੋਂ ਵਿਨੈ ਦਹੀਆ ਵੱਲੋਂ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿੱਚ ਮਧੂਸੂਦਨ ਦਾਸ ਕੋਲਕਤਾ, ਅਨੁਪਨ ਕੁਮਾਰ, ਸੁਸ਼ੀਲ ਕੁਮਾਰ ਅਤੇ ਜਤਿਨ ਆਦਿ ਵਿਦਿਆਰਥੀਆਂ ਨੂੰ ਕਲਾ ਦੀ ਬਾਰੀਕੀ ਬਾਰੇ ਜਾਣਕਾਰੀ ਦੇਣਗੇ। ਇਸ ਵਰਕਸ਼ਾਪ ਵਿੱਚ ਵਿਦਿਆਰਥਣਾਂ/ਵਿਦਿਆਰਥੀਆਂ ਵੱਲੋਂ ਪੇਂਟਿੰਗਸ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਬੋਲਦਿਆਂ ਡਾ. ਰਾਜ ਕੁਮਾਰ ਗੋਇਲ ਨੇ ਪ੍ਰਦਰਸ਼ਨੀ ਦਾ ਉਦਘਾਟਨ ਜ਼ਿਲ੍ਹਾ ਤੇ ਬਲਾਕ ਪੱਧਰ ਉੱਤੇ ਐਵਾਰਡ ਦਿੱਤੇ ਜਾਣੇ ਚਾਹੀਦੇ ਹਨ, ਜਿਸ ਨਾਲ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਦਾ ਉਤਸ਼ਾਹ ਵਧੇਗਾ। ਭੋਲਾ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿੱਚ ਪ੍ਰਤੀਭਾਗੀਆਂ ਨੂੰ ਕਲਾ ਦੀਆਂ ਬਾਰੀਕੀਆਂ ਸਿੱਖਣ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ। ਵਰਕਸ਼ਾਪ ਦੇ ਪ੍ਰਬੰਧਕਾਂ ਸੰਦੀਪ ਕੁਮਾਰ ਅਤੇ ਵਿਨੈ ਦਹੀਆ ਨੇ ਦੱਸਿਆ ਕਿ ਇਹ ਵਰਕਸ਼ਾਪ 14 ਜਨਵਰੀ ਤੱਕ ਚੱਲੇਗੀ। ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਹਿਮਾਚਲ ਆਦਿ ਪ੍ਰਾਂਤਾ ਤੋਂ ਲਗਪਗ 100 ਸਿਖਿਆਰਥੀ ਹਿੱਸਾ ਲੈ ਰਹੇ ਹਨ।