ਕੈਂਬਰਿਜ ਸਕੂਲ ਨੂੰ ਨੈਸ਼ਨਲ ਅਕੈਡਮਿਕ ਐਕਸੀਲੈਂਸ ਐਵਾਰਡ
09:05 AM Dec 06, 2024 IST
Advertisement
ਫਗਵਾੜਾ:
Advertisement
ਇੱਥੋਂ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੂੰ ‘ਨੈਸ਼ਨਲ ਅਕੈਡਮਿਕ ਐਕਸੀਲੈਂਸ’ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਪੁਰਸਕਾਰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਵੱਲੋਂ ਚੰਡੀਗੜ੍ਹ ਵਿੱਚ ਸਮਾਗਮ ਦੌਰਾਨ ਬੋਰਡ ਪ੍ਰੀਖਿਆ ’ਚ ਚੰਗੇ ਨਤੀਜਿਆਂ ਲਈ ਦਿੱਤਾ ਗਿਆ ਹੈ। ਪ੍ਰਿੰ. ਜੋਰਾਵਰ ਸਿੰਘ ਨੇ ਦੱਸਿਆ ਕਿ ਜਮਾਤ 10ਵੀਂ ਦੇ ਸ਼ਾਨਦਾਰ ਨਤੀਜੇ ’ਚ 25 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਜਿਸ ’ਚ ਸੁਮੇਰ ਸਿੰਘ ਨੇ 98 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਐੱਫਏਪੀ ਪੁਰਸਕਾਰ ਹਾਸਲ ਕੀਤਾ। ਇਹ ਪੁਰਸਕਾਰ ਡਾ. ਜਗਜੀਤ ਸਿੰਘ ਧੂਰੀ ਤੇ ਗਵਰਨਰ ਆਫ ਪੰਜਾਬ ਗੁਲਾਬ ਚੰਦਰ ਕਟਾਰੀਆ ਦੀ ਹਾਜ਼ਰੀ ’ਚ ਹੋਏ ਸਮਾਗਮ ਮੌਕੇ ਸਕੂਲ ਦੀ ਉਪ ਮੁੱਖ ਅਧਿਆਪਕਾ ਤਰਨੁਮ ਬਮਰਾ ਨੇ ਹਾਸਲ ਕੀਤਾ। -ਪੱਤਰ ਪ੍ਰੇਰਕ
Advertisement
Advertisement