ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਸਾ ਛੇਤੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਆਧੁਨਿਕ ਸਿਖਲਾਈ ਦੇਵੇਗਾ: ਗਾਰਸੇਟੀ

07:54 AM May 26, 2024 IST

ਵਾਸ਼ਿੰਗਟਨ, 25 ਮਈ
ਅਮਰੀਕਾ ਦੇ ਭਾਰਤ ’ਚ ਸਫ਼ੀਰ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਕੌਮਾਂਤਰੀ ਪੁਲਾੜ ਕੇਂਦਰ ਲਈ ਸਾਂਝੇ ਮਿਸ਼ਨ ਤਹਿਤ ਭਾਰਤੀ ਪੁਲਾੜ ਯਾਤਰੀਆਂ ਨੂੰ ਛੇਤੀ ਹੀ ਆਧੁਨਿਕ ਸਿਖਲਾਈ ਮੁਹੱਈਆ ਕਰਾਏਗੀ। ਗਾਰਸੇਟੀ ਨੇ ‘ਅਮਰੀਕਾ-ਭਾਰਤ ਵਣਜ ਪੁਲਾੜ ਕਾਨਫਰੰਸ: ਅਮਰੀਕਾ ਅਤੇ ਭਾਰਤੀ ਪੁਲਾੜ ਸਟਾਰਟਅੱਪ ਲਈ ਮੌਕਿਆਂ ਦਾ ਆਗਾਜ਼’ ਪ੍ਰੋਗਰਾਮ ’ਚ ਇਹ ਟਿੱਪਣੀਆਂ ਕੀਤੀਆਂ। ਗਾਰਸੇਟੀ ਨੇ ਉਮੀਦ ਜ਼ਾਹਿਰ ਕੀਤੀ ਕਿ ਮੌਜੂਦਾ ਵਰ੍ਹੇ ਜਾਂ ਉਸ ਤੋਂ ਬਾਅਦ ਸਿਖਲਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਯੂਐੱਸ-ਇੰਡੀਆ ਬਿਜ਼ਨਸ ਕੌਂਸਿਲ (ਯੂਐੱਸਆਈਬੀਸੀ) ਅਤੇ ਯੂਐੱਸ ਕਮਰਸ਼ੀਅਲ ਸਰਵਿਸ (ਯੂਐੱਸਸੀਐੱਸ) ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਗਾਰਸੇਟੀ ਨੇ ਕਿਹਾ ਕਿ ਛੇਤੀ ਹੀ ‘ਨਿਸਾਰ’ ਸੈਟੇਲਾਈਟ ਲਾਂਚ ਕੀਤਾ ਜਾਵੇਗਾ। -ਪੀਟੀਆਈ

Advertisement

Advertisement