‘ਨਾਸਾ’ ਨੇ ਵਿਕਰਮ ਲੈਂਡਰ ਦੀ ਫੋਟੋ ਰਿਲੀਜ਼ ਕੀਤੀ
08:21 AM Sep 07, 2023 IST
ਬੰਗਲੂਰੂ, 6 ਸਤੰਬਰ
ਅਮਰੀਕਾ ਦੀ ਪੁਲਾੜ ਏਜੰਸੀ ‘ਨਾਸਾ’ ਨੇ ਚੰਦ ਦੇ ਧਰਾਤਲ ਉਤੇ ਉਤਰੇ ‘ਵਿਕਰਮ’ ਲੈਂਡਰ ਦੀ ਇਕ ਫੋਟੋ ਰਿਲੀਜ਼ ਕੀਤੀ ਹੈ। ਇਹ ਫੋਟੋ ਚੰਦ ਦਾ ਸਰਵੇਖਣ ਕਰਨ ਵਾਲੇ ਔਰਬਿਟਰ ਸਪੇਸਕਰਾਫਟ ਨੇ ਖਿੱਚੀ ਹੈ। ਚੰਦਰਯਾਨ-3 ਲੈਂਡਰ ਇਸ ਫੋਟੋ ਦੇ ਕੇਂਦਰ ਵਿਚ ਨਜ਼ਰ ਆ ਰਿਹਾ ਹੈ, ਤੇ ਇਸ ਦਾ ਪਰਛਾਵਾਂ ਵੀ ਦੇਖਿਆ ਜਾ ਸਕਦਾ ਹੈ। ਭਾਰਤ ਦੀ ਪੁਲਾੜ ਏਜੰਸੀ ਇਸਰੋ ਵੱਲੋਂ ਲਾਂਚ ਕੀਤੇ ਚੰਦਰਯਾਨ-3 ਸਪੇਸਕਰਾਫਟ ਦੇ ਲੈਂਡਰ ਨੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ’ਤੇ ਸੌਫਟ ਲੈਂਡਿੰਗ ਕੀਤੀ ਸੀ। ਨਾਸਾ ਨੇ ‘ਐਕਸ’ ’ਤੇ ਦੱਸਿਆ ਕਿ ਚੰਦਰਯਾਨ ਦਾ ਲੈਂਡਰ ਚੰਦ ਦੇ ਦੱਖਣੀ ਧਰੁਵ ਤੋਂ ਕਰੀਬ 600 ਕਿਲੋਮੀਟਰ ਦੂਰ ਉਤਰਿਆ ਹੈ। ਨਾਸਾ ਦੇ ਔਰਬਿਟਰ ਕੈਮਰੇ ਨੇ 42 ਡਿਗਰੀ ਦੇ ਕੋਣ ਤੋਂ ਇਹ ਤਸਵੀਰ ਲਈ ਹੈ। -ਪੀਟੀਆਈ
Advertisement
Advertisement