ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਰਸਿੰਘ ਯਾਦਵ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਅਥਲੀਟ ਪੈਨਲ ਦਾ ਪ੍ਰਧਾਨ ਬਣਿਆ

07:31 AM Apr 25, 2024 IST

ਵਾਰਾਨਸੀ, 24 ਅਪਰੈਲ
ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਨਰਸਿੰਘ ਪੰਚਮ ਯਾਦਵ ਨੂੰ ਅੱਜ ਇੱਥੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਅਥਲੀਟ ਕਮਿਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸ ਨਾਲ ਖੇਡ ਦੀ ਕੌਮਾਂਤਰੀ ਸੰਸਥਾ ਵੱਲੋਂ ਜ਼ਰੂਰੀ ਕੀਤੀ ਗਈ ਪ੍ਰਕਿਰਿਆ ਵੀ ਪੂਰੀ ਹੋ ਗਈ ਹੈ। ਕਮਿਸ਼ਨ ਦੇ ਸੱਤ ਅਹੁਦਿਆਂ ਲਈ ਕੁੱਲ ਅੱਠ ਦਾਅਵੇਦਾਰ ਦੌੜ ਵਿੱਚ ਸਨ ਅਤੇ ਵੋਟਾਂ ਮਗਰੋਂ ਸੱਤ ਮੈਂਬਰਾਂ ਨੂੰ ਚੁਣਿਆ ਗਿਆ। ਇਸ ਮਗਰੋਂ ਉਨ੍ਹਾਂ ਨੇ ਕਮਿਸ਼ਨ ਦੇ ਪ੍ਰਧਾਨਗੀ ਦੇ ਅਹੁਦੇ ਲਈ ਨਰਸਿੰਘ ਨੂੰ ਚੁਣਿਆ।
2016 ਓਲੰਪਿਕ ਤੋਂ ਪਹਿਲਾਂ ਟੀਮ ਦੇ ਮੈਂਬਰ ਨਰਸਿੰਘ ਸੁਰਖ਼ੀਆਂ ਵਿੱਚ ਆ ਗਏ ਸਨ ਜਦੋਂ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੇ ਉਨ੍ਹਾਂ ਖ਼ਿਲਾਫ਼ ਇੱਕ ਟਰਾਇਲ ਮੁਕਾਬਲੇ ਦੀ ਅਪੀਲ ਕੀਤੀ ਸੀ। ਸੁਸ਼ੀਲ ਉਦੋਂ ਸੱਟ ਕਾਰਨ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਨਹੀਂ ਖੇਡ ਸਕਿਆ ਸੀ। ਅਥਲੀਟ ਕਮਿਸ਼ਨ ਲਈ ਚੁਣੇ ਗਏ ਹੋਰ ਮੈਂਬਰਾਂ ਵਿੱਚ ਸਾਹਿਲ (ਦਿੱਲੀ), ਸਮਿਤਾ ਏ ਐੱਸ (ਕੇਰਲ), ਭਾਰਤੀ ਭਾਘੇਈ (ਉੱਤਰ ਪ੍ਰਦੇਸ਼), ਖੁਸ਼ਬੂ ਐੱਸ ਪਵਾਰ (ਗੁਜਰਾਤ), ਨਿੱਕੀ (ਹਰਿਆਣਾ) ਅਤੇ ਸ਼ਵੇਤਾ ਦੂਬੇ (ਬੰਗਾਲ) ਹਨ। ਯੂਡਬਲਿਊਡਬਲਿਊ ਨੇ ਡਬਲਿਊਏਆਈ ਦੀ ਮੁਅੱਤਲੀ ਹਟਾਉਂਦਿਆਂ ਕਿਹਾ ਸੀ ਕਿ ਸੰਜੈ ਸਿੰਘ ਦੀ ਅਗਵਾਈ ਵਾਲੀ ਕੌਮੀ ਫੈਡਰੇਸ਼ਨ ਲਈ ਪਹਿਲਵਾਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇੱਕ ਐਥਲੀਟ ਕਮਿਸ਼ਨ ਬਣਾਉਣਾ ਲਾਜ਼ਮੀ ਹੋਵੇਗਾ। -ਪੀਟੀਆਈ

Advertisement

Advertisement
Advertisement