ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਰਮੇ ਦੀ ਟਰਾਲੀ ਨੂੰ ਅੱਗ ਲੱਗੀ

09:00 AM Nov 24, 2023 IST
ਸੜਿਆ ਹੋਇਆ ਨਰਮਾ ਦਿਖਾਉਂਦੇ ਹੋਏ ਕਿਸਾਨ ਅਤੇ ਆੜ੍ਹਤੀਏ। ਫੋਟੋ: ਲਖਵਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ
ਮਲੋਟ, 23 ਨਵੰਬਰ
ਨਰਮਾ ਲੈ ਕੇ ਮਲੋਟ ਮੰਡੀ ’ਚ ਪਹੁੰਚੇ ਪਿੰਡ ਸ਼ੇਰਗੜ੍ਹ ਦੇ ਕਿਸਾਨ ਜਸਵਿੰਦਰ ਸਿੰਘ ਦੇ ਨਰਮੇ ਦੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ, ਪਰ ਮੌਕੇ ’ਤੇ ਪਤਾ ਲੱਗਣ ’ਤੇ ਉਨ੍ਹਾਂ ਫੁਰਤੀ ਨਾਲ ਧੁਖਦੇ ਨਰਮੇ ਨੂੰ ਉੱਥੇ ਹੀ ਲਾਹ ਦਿੱਤਾ ਅਤੇ ਟਰਾਲੀ ਭਜਾ ਕੇ ਮੰਡੀ ਦੇ ਵਾਟਰ ਵਰਕਸ ਵਿੱਚ ਲੈ ਗਏ, ਜਿੱਥੇ ਪਾਣੀ ਪਾਉਣ ਕਰਕੇ ਨਰਮੇ ਦਾ ਬਚਾਅ ਹੋ ਗਿਆ। ਇਸ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਧੁਖਦੀ ਬੀੜੀ-ਸਿਗਰਟ ਵਗੈਰਾ ਟਰਾਲੀ ’ਚ ਡਿੱਗਣ ਕਰਕੇ ਲੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਇਹ ਜ਼ਿੰਮੇਵਾਰੀ ਆੜ੍ਹਤੀਏ ਦੀ ਹੁੰਦੀ ਹੈ ਕਿ ਉਹ ਅੱਗ ਬੁਝਾਊ ਯੰਤਰ ਦੇ ਪ੍ਰਬੰਧ ਰੱਖਣ ਅਤੇ ਬੋਲੀ ਵੇਲੇ ਮੌਕੇ ’ਤੇ ਮੌਜੂਦ ਰਹਿਣ।

Advertisement

Advertisement