ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਵਰਬ੍ਰਿੱਜ ਦੇ ਉਦਘਾਟਨ ਤੋਂ ਪਹਿਲਾਂ ਲਿਖੇ ਨਾਅਰਿਆਂ ਨੇ ਛੇੜੀ ਚਰਚਾ

09:28 AM Dec 26, 2023 IST
ਪੱਖੋਵਾਲ ਰੋਡ ’ਤੇ ਸਾਬਕਾ ਮੰਤਰੀ ਆਸ਼ੂ ਦੇ ਹੱਕ ਵਿੱਚ ਲਿਖੇ ਨਾਅਰੇ।

ਗਗਨਦੀਪ ਅਰੋੜਾ
ਲੁਧਿਆਣਾ, 25 ਦਸੰਬਰ
ਸਨਅਤੀ ਸ਼ਹਿਰ ਦੇ ਲੋਕਾਂ ਨੂੰ ਪੱਖੋਵਾਲ ਰੋਡ ਦੀ ਮੁੱਖ ਸੜਕ ਤੋਂ ਰੇਲਵੇ ਫਾਟਕਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਪੱਖੋਵਾਲ ਰੋਡ ਰੇਲਵੇ ਓਵਰਬ੍ਰਿੱਜ ਬਣ ਕੇ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਤੇ ਬਸ ਇਸ ਪੁਲ ਨੂੰ ਹੁਣ ਸਿਰਫ਼ ਉਦਘਾਟਨ ਦਾ ਇੰਤਜ਼ਾਰ ਹੈ। ਇਸ ਪੁਲ ਦੇ ਉਦਘਾਟਨ ਤੋਂ ਪਹਿਲਾਂ ਹੀ ਬੀਤੀ ਰਾਤ ਕਿਸੇ ਨੇ ਕਾਲੇ ਰੰਗ ਦੇ ਨਾਲ ਥਾਂ ਥਾਂ ’ਤੇ ‘ਥੈਂਕ ਯੂ ਆਸ਼ੂ ਜੀ’ (ਧੰਨਵਾਦ ਆਸ਼ੂ ਜੀ) ਦੇ ਸਲੋਗਨ ਲਿਖ ਦਿੱਤੇ। ਇਸ ਤੋਂ ਬਾਅਦ ਇਹ ਸਲੋਗਨ ਪੂਰਾ ਦਿਨ ਅੱਜ ਸਿਆਸੀ ਤੌਰ ’ਤੇ ਚਰਚਾ ਦਾ ਵਿਸ਼ਾ ਬਣੇ ਰਹੇ। ਇਸ ਪੁਲ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂ ਵੱਡੇ ਲੀਡਰਾਂ ਤੋਂ ਕਰਵਾਉਣਾ ਚਾਹੁੰਦੇ ਹਨ। ਇਸ ਕਰ ਕੇ ਇਸ ਪੁਲ ਦੀ ਸ਼ੁਰੂਆਤ ਵਿੱਚ ਵੱਡੇ-ਵੱਡੇ ਪੱਥਰ ਰੱਖੇ ਗਏ ਹਨ ਤਾਂ ਕਿ ਕੋਈ ਵੀ ਦੂਜੀ ਪਾਰਟੀ ਦਾ ਆਗੂ ਗੱਡੀ ਕੱਢ ਕੇ ਉਸ ਦਾ ਉਦਘਾਟਨ ਨਾ ਕਰ ਦਵੇ। ਪਰ ਉਦਘਾਟਨ ਤੋਂ ਪਹਿਲਾਂ ਹੀ ਕਿਸੇ ਨੇ ਕਾਲੇ ਰੰਗ ਦੇ ਨਾਲ ਪੁਲ ’ਤੇ ਥਾਂ-ਥਾਂ ਆਸ਼ੂ ਜੀ ਦਾ ਧੰਨਵਾਦ ਕਰਨ ਦੇ ਸਲੋਗਨ ਲਿੱਖ ਦਿੱਤੇ ਹਨ। ਦਰਅਸਲ, ਸ਼ਹਿਰ ਦਾ ਇਹ ਆਰਓਬੀ ਪੁੱਲ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਡ੍ਰੀਮ ਪ੍ਰਾਜੈਕਟ ਸੀ। ਉਨ੍ਹਾਂ ਨੇ ਖੁਦ ਇਸ ਪੁਲ ਦੀ ਉਸਾਰੀ ਸ਼ੁਰੂ ਕਰਵਾਈ ਸੀ। ਪੱਖੋਵਾਲ ਰੋਡ ਫਾਟਕਾਂ ’ਤੇ ਇਸ ਪੁਲ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਆਰਯੂਬੀ ਰੇਲਵੇ ਅੰਡਰਬ੍ਰਿੱਜ ’ਤੇ ਇੱਕ ਪਾਸੇ ਆਰਓਬੀ ਰੇਲਵੇ ਓਵਰਬ੍ਰਿੱਜ ਬਣਾਇਆ ਗਿਆ ਸੀ। ਇਹ ਪੁਲ ਹੀਰੋ ਬੇਕਰੀ ਚੌਕ ਤੋਂ ਪੱਖੋਵਾਲ ਰੋਡ ਨੂੰ ਜੋੜਦੀ ਹੈ। ਇਸ ਸੜਕ ਰਾਹੀਂ ਹੀ ਲੋਕ ਬਿਨਾਂ ਫਾਟਕਾਂ ’ਤੇ ਰੁਕੇ ਮਾਡਲ ਟਾਊਨ, ਪੱਖੋਵਾਲ ਰੋਡ ਤੇ ਸਰਾਭਾ ਨਗਰ ਨੂੰ ਜਾ ਸਕਦੇ ਹਨ। ਇਸ ਪੁਲ ਦੇ ਨਾਲ ਰੋਜ਼ਾਨਾ ਉਥੋਂ ਲੰਘਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ। ਇਸ ਪੁਲ ਦੇ ਇੱਕ ਹਿੱਸੇ ਆਰਯੂਬੀ ਨੂੰ ਮਈ ਮਹੀਨੇ ਵਿੱਚ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਹੁਣ ਇਸ ਪੁਲ ਦਾ ਦੂਜਾ ਹਿੱਸਾ ਵੀ ਬਣ ਕੇ ਬਿਲਕੁਲ ਤਿਆਰ ਹੈ।
‘ਆਪ’ ਸਰਕਾਰ ਦੇ ਆਗੂ ਉਸ ਨੂੰ ਨਵੇਂ ਸਾਲ ’ਤੇ ਸ਼ਹਿਰ ਵਾਸੀਆਂ ਨੂੰ ਤੋਹਫ਼ੇ ਵੱਜੋਂ ਦੇਣਾ ਚਾਹੁੰਦੇ ਹਨ। ਚਰਚਾ ਹੈ ਕਿ 31 ਦਸੰਬਰ ਨੂੰ ਜਾਂ ਫਿਰ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਮੌਕੇ ’ਤੇ ਉਸਨੂੰ ਜਨਤਾ ਦੇ ਹਵਾਲੇ ਕੀਤਾ ਜਾ ਸਕਦਾ ਹੈ। ਇਸ ਦੇ ਉਦਘਾਟਨ ਲਈ ਤਿਆਰੀਆਂ ਵੀ ਚੱਲ ਰਹੀਆਂ ਹਨ। ਇਸ ਤਿਆਰੀਆਂ ਵਿੱਚ ਹੀ ਬੀਤੀ ਰਾਤ ਕਿਸੇ ਨੇ ਇਸ ਪੁਲ ’ਤੇ ਆਸ਼ੂ ਜੀ ਦੇ ਧੰਨਵਾਦ ਦੇ ਸਲੋਗਨ ਲਿੱਖ ਦਿੱਤੇ ਹਨ। ਕਾਲੇ ਰੰਗੇ ਦੇ ਸਪਰੇਅ ਪੇਂਟ ਦੇ ਨਾਲ ਪੁਲ ’ਤੇ ਕਈ ਥਾਵਾਂ ’ਤੇ ਇਹ ਸਲੋਗਨ ਲਿਖੇ ਗਏ ਹਨ। ਕਈ ਥਾਵਾਂ ’ਤੇ ਧੰਨਵਾਦ ਕੀਤਾ ਗਿਆ ਹੈ ਤੇ ਕਈ ਥਾਵਾਂ ’ਤੇ ਲਿਖਿਆ ਗਿਆ ਹੈ ਕਿ ਇਹ ਪ੍ਰਾਜੈਕਟ ਆਸ਼ੂ ਦਾ ਡ੍ਰੀਮ ਪ੍ਰਾਜੈਕਟ ਹੈ।

Advertisement

Advertisement