For the best experience, open
https://m.punjabitribuneonline.com
on your mobile browser.
Advertisement

ਨਰੇਸ਼ ਕੁਮਾਰ ਭੋਲਾ ਵਪਾਰ ਮੰਡਲ ਸੁਨਾਮ ਦੇ ਪ੍ਰਧਾਨ ਬਣੇ

10:37 AM Jun 26, 2024 IST
ਨਰੇਸ਼ ਕੁਮਾਰ ਭੋਲਾ ਵਪਾਰ ਮੰਡਲ ਸੁਨਾਮ ਦੇ ਪ੍ਰਧਾਨ ਬਣੇ
ਨਵ-ਨਿਯੁਕਤ ਪ੍ਰਧਾਨ ਨਰੇਸ਼ ਕੁਮਾਰ ਭੋਲਾ ਕੁਲਾਰ ਨੂੰ ਸਨਮਾਨਦੇ ਹੋਏ ਐਸੋਸੀਏਸ਼ਨ ਦੇ ਮੈਂਬਰ।
Advertisement

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 25 ਜੂਨ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਇਕਾਈ ਦੀ ਅੱਜ ਹੋਈ ਚੋਣ ਮੌਕੇ ਸਰਬਸੰਮਤੀ ਨਾਲ ਨਰੇਸ਼ ਕੁਮਾਰ ਭੋਲਾ ਕੁਲਾਰ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਸਬੰਧੀ ਮੀਟਿੰਗ ਪ੍ਰਧਾਨ ਪਵਨ ਕੁਮਾਰ ਗੁੱਜਰਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਵਨ ਕੁਮਾਰ ਗੁੱਜਰਾਂ ਵੱਲੋਂ ਆਪਣਾ ਕਾਰਜਕਾਲ ਪੂਰਾ ਹੋਣ ’ਤੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਅਤੇ ਅਗਲੇ ਸਮੇਂ ਲਈ ਪ੍ਰਧਾਨ ਦੀ ਚੋਣ ਕੀਤੀ ਗਈ।
ਅੱਜ ਦੀ ਇਹ ਚੋਣ ਰਾਮ ਲਾਲ ਜੈਨ ਅਤੇ ਅਮਰ ਨਾਥ ਲਹਿਰਾ ਵਾਲਿਆਂ ਦੀ ਦੇਖ-ਰੇਖ ’ਚ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਨਰੇਸ਼ ਕੁਮਾਰ ਭੋਲਾ ਕਲਾਰ ਨੂੰ ਪ੍ਰਧਾਨ ਚੁਣਿਆ ਗਿਆ। ਨਵ ਨਿਯੁਕਤ ਪ੍ਰਧਾਨ ਨਰੇਸ਼ ਕੁਮਾਰ ਭੋਲਾ ਕੁਲਾਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਪਾਰੀਆਂ ਦੀਆਂ ਮੰਗਾਂ ਮਨਵਾਉਣ ਲਈ ਯਤਨ ਕਰਨਗੇ। ਵਪਾਰੀਆਂ ਦੀ ਸੁਵਿਧਾ ਲਈ ਪ੍ਰਸ਼ਾਸਨ ਅਤੇ ਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਪਵਨ ਕੁਮਾਰ ਗੁੱਜਰਾਂ,ਅਮਰ ਨਾਥ,ਰਾਮ ਲਾਲ ਜੈਨ,ਦਰਸ਼ਨ ਸਿੰਘ ਖੁਰਮੀ, ਪਰਵੀਨ ਪਿੰਕੀ,ਬਿਕਰਮਜੀਤ ਸਿੰਘ, ਜਸਵੀਰ ਸਿੰਘ,ਸੋਨੂੰ ਵਰਮਾ, ਸੁਰੇਸ਼ ਕੁਮਾਰ ਬਾਂਸਲ,ਰਜੇਸ਼ ਕੁਮਾਰ ਬਾਂਸਲ, ਸੋਨੂ ਸਿੰਗਲਾ, ਰਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ ਆਦਿ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×