For the best experience, open
https://m.punjabitribuneonline.com
on your mobile browser.
Advertisement

ਪ੍ਰਭਾਵਹੀਣ ਰਹੀ ਨਰਿੰਦਰ ਮੋਦੀ ਦੀ ਰੈਲੀ: ਧਰਮਵੀਰ ਗਾਂਧੀ

09:07 AM May 24, 2024 IST
ਪ੍ਰਭਾਵਹੀਣ ਰਹੀ ਨਰਿੰਦਰ ਮੋਦੀ ਦੀ ਰੈਲੀ  ਧਰਮਵੀਰ ਗਾਂਧੀ
ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਡਾ. ਧਰਮਵੀਰ ਗਾਂਧੀ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਮਈ
ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਵਿੱਚ ਹੋਏ ਚਾਰ ਜ਼ਿਲ੍ਹਿਆਂ ਦੇ ਇਕੱਠ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਵਿਚ ਭਾਜਪਾ ਦਾ ਸੁਪੜਾ ਸਾਫ਼ ਹੋ ਗਿਆ ਹੈ ਕਿਉਂਕਿ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਰੈਲੀ ਪ੍ਰਭਾਵਹੀਣ ਰਹੀ ਤੇ ਪ੍ਰਧਾਨ ਮੰਤਰੀ ਦੇ ਪੱਧਰ ਦਾ ਇਕੱਠ ਕਰਨ ਵਿੱਚ ਚਾਰ ਜ਼ਿਲ੍ਹਿਆਂ ਦੇ ਭਾਜਪਾ ਆਗੂ ਨਾਕਾਮ ਰਹੇ। ਡਾ. ਗਾਂਧੀ ਪਟਿਆਲਾ ਦੇ ਲਾਗਲੇ ਪਿੰਡਾਂ ਵਿਚ ਪ੍ਰਚਾਰ ਕਰ ਰਹੇ ਸਨ। ਪ੍ਰਚਾਰ ਦੌਰਾਨ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹੋਰ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਪੰਜਾਬ ਲਈ ਕੁਝ ਵੀ ਨਹੀਂ ਦੇ ਕੇ ਗਏ, ਸਗੋਂ ਉਹ ਲੋਕਾਂ ਨੂੰ ਧਰਮ ਦੇ ਲੋਲੀਪੌਪ ਦਾ ਚਟਕਾਰਾ ਦੇ ਗਏ ਹਨ, ਜਿਸ ਦਾ ਦੇਸ਼ ਦੀ ਵਿਕਾਸ ਨੀਤੀ ਨਾਲ ਕੋਈ ਸਬੰਧ ਨਹੀਂ ਹੈ, ਧਰਮ ਅਤੇ ਦੇਸ਼ ਦਾ ਵਿਕਾਸ ਦੋ ਵੱਖੋ ਵੱਖਰੇ ਮੁੱਦੇ ਹਨ, ਧਰਮ ਦੇ ਨਾਲ ਹਰ ਇਕ ਇਨਸਾਨ ਨੂੰ ਵਿਕਸਤ ਮੁਲਕ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਜੋ ਪਟਿਆਲਾ ਵਿਚ ਅੱਜ ਬਦਸਲੂਕੀ ਕੀਤੀ ਗਈ ਹੈ ਉਹ ਵੀ ਕਿਸਾਨ ਦੇ ਕਾਂਗਰਸ ਯਾਦ ਰੱਖੇਗੀ।
ਡਾ. ਗਾਂਧੀ ਨੇ ਇੱਥੇ ਮਹਿਲਾ ਕਾਂਗਰਸ ਦੀਆਂ ਔਰਤਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਗੁੰਡਾਗਰਦੀ ਦਾ ਨੋਟਿਸ ਲਿਆ ਅਤੇ ਕਿਹਾ ਕਿ ਇਹ ਸਾਰੀ ਰਿਪੋਰਟ ਕਾਂਗਰਸ ਹਾਈਕਮਾਂਡ ਕੋਲ ਪੁੱਜਦੀ ਕੀਤੀ ਜਾਵੇਗੀ। ਉਨ੍ਹਾਂ ਅਗਲਾ ਫ਼ੈਸਲਾ ਕਰਨਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਨ੍ਹਾਂ ਹੁੱਲੜਬਾਜ਼ਾਂ ਨਾਲ ਕੀ ਸਲੂਕ ਕਰਨਾ ਹੈ। ਡਾ. ਗਾਂਧੀ ਨੇ ਕਿਹਾ ਕਿ ਅੱਜ ਸਮੁੱਚੇ ਦੇਸ਼ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗੱਠਜੋੜ ਦੀ ਹਵਾ ਚੱਲ ਰਹੀ ਹੈ ਅਤੇ ਆਉਣ ਵਾਲੀ ਚਾਰ ਜੂਨ ਨੂੰ ਮੋਦੀ ਸਰਕਾਰ ਨੂੰ ਚੱਲਦਿਆਂ ਕਰਨ ਲਈ ਲੋਕ ਤਿਆਰ ਬੈਠੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ‘ਆਪ’ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗੀ ਹੈ, ਐਨੀ ਜਲਦੀ ਕਦੇ ਵੀ ਕਿਸੇ ਪਾਰਟੀ ਵਿੱਚ ਨਿਘਾਰ ਨਹੀਂ ਆਇਆ। ਇਹ ਵੀ ਆਪਣੇ ‘ਆਪ’ ਵਿੱਚ ਇੱਕ ਰਿਕਾਰਡ ਹੈ। ਲੋਕ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਅੱਜ ਬੇਹੱਦ ਨਿਰਾਸ਼ ਹਨ ਅਤੇ ਲੋਕ ਕਾਂਗਰਸ ਨੂੰ ਹੀ ਕੇਂਦਰ ਵਿੱਚ ਭਾਜਪਾ ਦੇ ਇੱਕੋ ਇੱਕ ਬਦਲ ਵਜੋਂ ਦੇਖ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×