For the best experience, open
https://m.punjabitribuneonline.com
on your mobile browser.
Advertisement

ਨਰਿੰਦਰ ਮੋਦੀ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਜਿੰਦਲ

09:39 AM May 02, 2024 IST
ਨਰਿੰਦਰ ਮੋਦੀ ਨੇ ਵਿਸ਼ਵ ਪੱਧਰ ’ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ  ਜਿੰਦਲ
ਸ਼ਾਹਬਾਦ ਦੀ ਅਨਾਜ ਮੰਡੀ ’ਚ ਸੰਬੋਧਨ ਕਰਦੇ ਹੋਏ ਨਵੀਨ ਜਿੰਦਲ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਮਈ
ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਨਵੀਨ ਜਿੰਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਜ਼ਬੂਤ ਅਗਵਾਈ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਡੇ ਦੇਸ਼ ਦਾ ਕੱਦ ਅੱਜ ਵਿਸ਼ਵ ਪੱਧਰ ’ਤੇ ਕਈ ਗੁਣਾ ਉੱਚਾ ਹੋ ਗਿਆ ਹੈ ਤੇ ਹੁਣ ਅਸੀਂ ਵਿਸ਼ਵ ਸ਼ਕਤੀਆਂ ਵਿਚ ਗਿਣੇ ਜਾਣ ਲੱਗੇ ਹਾਂ। ਨਵੀਨ ਜਿੰਦਲ ਨੇ ਇਹ ਪ੍ਰਗਟਾਵਾ ਬੀਤੀ ਦੇਰ ਸ਼ਾਮ ਤਰਲੋਚਨ ਸਿੰਘ ਹਾਂਡਾ ਦੇ ਵਪਾਰਕ ਸਥਾਨ ਅਨਾਜ ਮੰਡੀ ਵਿਚ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਜਿੰਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਵੱਡੀ ਗਿਣਤੀ ’ਚ ਆਉਣ ’ਤੇ ਧੰਨਵਾਦ। ਉਨ੍ਹਾਂ ਨੂੰ ਮੰਡੀ ਐਸੋਸੀਏਸ਼ਨ, ਮੁਨੀਮ ਐਸੋਸੀਏਸ਼ਨ ਤੇ ਪੱਲੇਦਾਰ ਯੂਨੀਅਨ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਕੁਰੂਕਸ਼ੇਤਰ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਮਾਣ ਸਤਿਕਾਰ ਮਿਲ ਰਿਹਾ ਹੈ, ਉਹ ਉਨ੍ਹਾਂ ਵੱਲੋਂ 10 ਸਾਲ ਪਹਿਲਾਂ ਕੀਤੇ ਗਏ ਵਿਕਾਸ ਕਾਰਜਾਂ ਦਾ ਪ੍ਰਮਾਣ ਹੋਣ ਦੇ ਨਾਲ-ਨਾਲ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਵਿਕਾਸ ਕਾਰੀ ਕੰਮਾਂ ਦਾ ਪ੍ਰਮਾਣ ਹੈ। ਜਿੰਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸਿਰਫ ਇਕ ਨੇਤਾ ਹੀ ਸਾਡੀ ਨੌਜਵਾਨ ਪੀੜ੍ਹੀ ਦੇ ਉਜਵਲ ਭਵਿੱਖ ਨੂੰ ਯਕੀਨੀ ਬਣਾ ਸਕਦਾ ਹੈ ਤੇ ਦੇਸ਼ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕਦਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿਚ ਦੇਸ਼ ਵਾਸੀਆਂ ਦੀ ਭਲਾਈ ਦੇ ਕੰਮ ਕੀਤੇ ਹਨ। ਸਾਬਕਾ ਮੰਤਰੀ ਤੇ ਭਾਜਪਾ ਦੇ ਸੂਬਾ ਬੁਲਾਰੇ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਸਾਡਾ ਦੇਸ਼ ਪਿਛਲੇ 10 ਸਾਲਾਂ ’ਚ ਸ਼ਕਤੀਸ਼ਾਲੀ ਹੋ ਗਿਆ ਹੈ ਤੇ ਜਦੋਂ ਕੋਈ ਦੇਸ਼ ਤਾਕਤਵਰ ਹੁੰਦਾ ਹੈ ਤਾਂ ਖੁਸ਼ਹਾਲੀ ਆਉਂਦੀ ਹੈ। ਇਸ ਖੁਸ਼ਹਾਲੀ ਨੂੰ ਦੇਖਦੇ ਹੋਏ ਭਾਰਤ ਅੱਜ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 2024 ਵਿਚ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਨਣਗੇ ਤੇ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਇਸ ਮੌਕੇ ਕਰਨਰਾਜ ਸਿੰਘ ਤੂਰ, ਤਰਲੋਚਨ ਸਿੰਘ ਹਾਂਡਾ, ਸਤਿੰਦਰਪਾਲ ਸਿੰਘ ਹਾਂਡਾ, ਬਲਦੇਵ ਰਾਜ ਸੇਠੀ, ਚੇਅਰਮੈਨ ਗੁਲਸ਼ਨ ਕਵਾਤਰਾ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×