ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਰਿੰਦਰ ਮੋਦੀ ‘ਝੂਠਿਆਂ ਦੇ ਸਰਦਾਰ’: ਖੜਗੇ

06:25 AM May 15, 2024 IST

ਮਹਾਰਾਜਗੰਜ (ਯੂਪੀ):

Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ‘ਝੂਠਿਆਂ ਦਾ ਸਰਦਾਰ’ ਦੱਸਦਿਆਂ ਕਿਹਾ ਕਿ ਜੇ ਉਹ ਮੁੜ ਪ੍ਰਧਾਨ ਮੰਤਰੀ ਬਣੇ ਤਾਂ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ। ਉਹ ਇੱਥੇ ਕਾਂਗਰਸ ਉਮੀਦਵਾਰ ਵਿਰੇਂਦਰ ਚੌਧਰੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਖੜਗੇ ਨੇ ਦਾਅਵਾ ਕੀਤਾ ਕਿ ਮੋਦੀ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਰੈਲੀ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਜਨਰਲ ਸਕੱਤਰ ਸ਼ਿਵਪਾਲ ਯਾਦਵ ਸਮੇਤ ‘ਇੰਡੀਆ’ ਗੱਠਜੋੜ ਦੇ ਕਈ ਆਗੂ ਮੌਜੂਦ ਸਨ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਝੂਠ ਬੋਲਦੇ ਹਨ। ਮੋਦੀ ਝੂਠੇ ਹਨ ਤੇ ਮੈਂ ਵਾਰ ਵਾਰ ਕਹਿੰਦਾ ਹਾਂ ਕਿ ਮੋਦੀ ਝੂਠਿਆਂ ਦੇ ਸਰਦਾਰ ਹਨ। ਜੇ ਇਹ ਆਦਮੀ (ਮੋਦੀ) ਮੁੜ (ਪ੍ਰਧਾਨ ਮੰਤਰੀ ਵਜੋਂ) ਆ ਗਿਆ ਤਾਂ ਦੁਬਾਰਾ ਚੋਣਾਂ ਨਹੀਂ ਹੋਣਗੀਆਂ। ਦਲਿਤ, ਆਦਿਵਾਸੀ, ਪੱਛੜੀਆਂ ਸ਼੍ਰੇਣੀਆਂ ਜਾਂ ਔਰਤਾਂ ਦਾ ਕੋਈ ਉਮੀਦਵਾਰ ਨਹੀਂ ਹੋਵੇਗਾ।’’ ਚੋਣਾਂ ਨੂੰ ਵਿਚਾਰਧਾਰਕ ਲੜਾਈ ਕਰਾਰ ਦਿੰਦਿਆਂ ਖੜਗੇ ਨੇ ਕਿਹਾ, ‘‘ਅਸੀਂ ਕਿਸੇ ਵਿਅਕਤੀ ਖ਼ਿਲਾਫ਼ ਨਹੀਂ ਲੜ ਰਹੇ, ਚਾਹੇ ਉਹ ਮੋਦੀ ਹੋਣ ਜਾਂ ਯੋਗੀ। ਇਹ ਨਿੱਜੀ ਲੜਾਈ ਨਹੀਂ ਹੈ।’ -ਪੀਟੀਆਈ

Advertisement
Advertisement