ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਕ ਮੇਲਾ ਕਰਵਾਇਆ

07:20 AM Oct 08, 2024 IST
ਗਾਇਕ ਪ੍ਰਗਟ ਖਾਨ ਦਾ ਕੁਲਦੀਪ ਮਾਣਕ ਐਵਾਰਡ ਨਾਲ ਸਨਮਾਨ ਕਰਦੇ ਹੋਏ ਪ੍ਰਬੰਧਕ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 7 ਅਕਤੂਬਰ
ਗੀਤਕਾਰ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਵਿਚ ਪਿੰਡ ਸਾਦਿਕਪੁਰ ’ਚ ਗਾਇਕਾ ਨਰਿੰਦਰ ਬੀਬਾ ਦੀ ਯਾਦ ’ਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਸ਼ਮ੍ਹਾਂ ਰੋਸ਼ਨ ਬਲਾਕ ਸਮਿਤੀ ਮੈਂਬਰ ਗੁਰਦਿਆਲ ਸਿੰਘ ਗਰੇਵਾਲ ਅਤੇ ਜਾਫਰਾਪੁਰ ਦੇ ਸਾਬਕਾ ਸਰਪੰਚ ਭਜਨ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਮੇਲੇ ਦੀ ਪ੍ਰਧਨਗੀ ਬੂਟਾ ਸਿੰਘ ਸੰਘੇੜਾ, ਨਾਨਕ ਸਿੰਘ, ਦਿਲਬਾਗ ਸਿੰਘ, ਹਰੰਬਸ ਲਾਲ, ਗੁਰਮੇਲ ਸਿੰਘ ਅਤੇ ਅਮਰੀਕ ਸਿੰਘ ਨੇ ਕੀਤੀ। ਇਸ ਦੌਰਾਨ ਗਾਇਕ ਪੱਪੀ ਕਾਦੀਆਵਾਲ, ਗੁਰਮੇਲ ਭੰਗਾਣੀਆਂ ਤੇ ਅਰਸ਼ਦੀਪ ਭੰਗਾਣੀਆਂ, ਬਾਲ ਗਾਇਕਾ ਨਮਰਤਾ ਸਾਦਿਕਪੁਰੀ, ਸੂਫੀ ਗਾਇਕ ਸੁਲਤਾਨ ਅਖਤਰ ਤੇ ਰਣਜੀਤ ਮਈ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਪਰਗਟ ਖਾਨ ਤੇ ਜਗਦੇਵ ਖਾਨ ਨੇ ਕਲੀਆਂ ਪੇਸ਼ ਕੀਤੀਆਂ। ਦਲਵਿੰਦਰ ਦਿਆਲਪੁਰੀ ਨੇ ਦਰਜਨਾਂ ਗੀਤਾਂ ਸਣੇ ਅਖੀਰ ਵਿਚ ਆਪਣਾ ਹਿੱਟ ਗੀਤ ਹਨੇਰੀਆਂ ਗਾ ਕੇ ਮੇਲੇ ਦੀ ਸਮਾਪਤੀ ਕੀਤੀ। ਮੇਲੇ ਵਿਚ ਗਾਇਕਾਂ ਸਣੇ 13 ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

Advertisement

Advertisement