For the best experience, open
https://m.punjabitribuneonline.com
on your mobile browser.
Advertisement

ਬੈਂਕਾਕ ਤੇ ਮਲੇਸ਼ੀਆ ਜਾਣ ਵਾਲਿਆਂ ਕੋਲੋਂ ਨਸ਼ੀਲੀਆਂ ਦਵਾਈਆਂ ਬਰਾਮਦ

08:03 AM Aug 21, 2024 IST
ਬੈਂਕਾਕ ਤੇ ਮਲੇਸ਼ੀਆ ਜਾਣ ਵਾਲਿਆਂ ਕੋਲੋਂ ਨਸ਼ੀਲੀਆਂ ਦਵਾਈਆਂ ਬਰਾਮਦ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਅਗਸਤ
ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ਤੋਂ ਬੈਂਕਾਕ ਜਾ ਰਹੇ ਦੋ ਵਿਅਕਤੀਆਂ ਕੋਲੋਂ ਕੁਝ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਸਿੰਘ ਏਅਰ ਏਸ਼ੀਆ ਹਵਾਈ ਕੰਪਨੀ ਦੀ ਉਡਾਨ ਰਾਹੀਂ ਬੈਂਕਾਕ ਜਾ ਰਿਹਾ ਸੀ। ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਬਰਾਮਦ ਹੋਈਆਂ ਦਵਾਈਆਂ ਬਾਰੇ ਉਹ ਢੁੱਕਵੇਂ ਦਸਤਾਵੇਜ਼ ਪੇਸ਼ ਨਾ ਕਰ ਸਕਿਆ। ਪੁੱਛਗਿੱਛ ਤੋਂ ਬਾਅਦ ਉਸ ਦਾ ਇੱਕ ਹੋਰ ਸਾਥੀ ਦਾਨਿਸ਼ ਕਾਬੂ ਕੀਤਾ ਗਿਆ, ਜਿਸ ਕੋਲੋਂ ਵੀ ਅਜਿਹੀਆਂ ਦਵਾਈਆਂ ਬਰਾਮਦ ਹੋਈਆਂ। ਦਵਾਈਆਂ ਉਨ੍ਹਾਂ ਨੇ ਮਠਿਆਈ ਦੇ ਡੱਬੇ ਵਿੱਚ ਲੁਕਾਈਆਂ ਹੋਈਆਂ ਸਨ ਅਤੇ ਇਹ ਡੱਬਾ ਕੱਪੜਿਆਂ ਵਿਚਾਲੇ ਲੁਕਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦਾਨਿਸ਼ ਇਸੇ ਹਵਾਈ ਉਡਾਣ ਰਾਹੀਂ ਮਲੇਸ਼ੀਆ ਜਾ ਰਿਹਾ ਸੀ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement