ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਰਾਇਣਗੜ੍ਹ: ਕਾਂਗਰਸ ਦੀ ਸ਼ੈਲੀ ਚੌਧਰੀ ਲਗਾਤਾਰ ਦੂਜੀ ਵਾਰ ਜੇਤੂ

04:56 PM Oct 08, 2024 IST
ਸ਼ੈਲੀ ਚੌਧਰੀ

ਰਤਨ ਸਿੰਘ ਢਿੱਲੋਂ/ਫਰਿੰਦਰ ਪਾਲ ਗੁਲਿਆਣੀ
ਅੰਬਾਲਾ/ਨਰਾਇਣਗੜ੍ਹ, 8 ਅਕਤੂਬਰ
Haryana Election Results 2024: ਨਰਾਇਣਗੜ੍ਹ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਸ਼ੈਲੀ ਚੌਧਰੀ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਹਲਕੇ ਦੀਆਂ ਕੁੱਲ ਵੋਟਾਂ 193176 ਵਿੱਚੋਂ ਸ਼ੈਲੀ ਚੌਧਰੀ ਨੂੰ 62182 ਵੋਟਾਂ ਹਾਸਲ ਹੋਈਆਂ।

Advertisement

ਨਰਾਇਣਗੜ੍ਹ ਹਲਕੇ ਤੋ ਜੇਤੂ ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਚੋਣ ਅਧਿਕਾਰੀ ਸ਼ਾਸਵਤ ਸਾਂਗਵਾਨ ਤੋਂ ਚੁਣੇ ਜਾਣ ਦਾ ਸਰਟੀਫਿਕੇਟ ਹਾਸਲ ਕਰਦੀ ਹੋਈ।

ਉਨ੍ਹਾਂ ਭਾਜਪਾ ਉਮੀਦਵਾਰ ਡਾ. ਪਵਨ ਸੈਣੀ ਨੂੰ 15096 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਾ. ਪਵਨ ਸੈਣੀ ਨੇ 47086 ਵੋਟਾਂ ਲਈਆਂ ਜਦੋਂ ਕਿ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹਰਬਿਲਾਸ ਸਿੰਘ 27440 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਿਹਾ।
ਇਸ ਹਲਕੇ ਦੇ 410 ਵੋਟਰਾਂ ਨੇ ’ਨੋਟਾ’ ਦੀ ਵਰਤੋਂ ਕੀਤੀ, ਜਦੋਂ ਕਿ 133 ਵੋਟਾਂ ਰੱਦ ਕੀਤੀਆਂ ਗਈਆਂ ਅਤੇ 4 ਟੈਂਡਰ ਵੋਟਾਂ ਵੀ ਪਈਆਂ।

Advertisement
Advertisement