ਨਰਾਇਣ ਸੇਵਾ ਕਮੇਟੀ ਦੇ ਅਹੁਦੇਦਾਰ ਚੁਣੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਮਾਰਚ
13 ਸਾਲਾਂ ਤੋਂ ਸਮਾਜ ਸੇਵੀ ਕਾਰਜਾਂ ਵਿਚ ਜੁਟੀ ਸ਼ਾਹਬਾਦ ਮਾਰਕੰਡਾ ਦੀ ਨਰ ਨਰਾਇਣ ਸੇਵਾ ਕਮੇਟੀ ਦੀ ਇਕ ਵਿਸ਼ੇਸ਼ ਬੈਠਕ ਕਮੇਟੀ ਦੇ ਦਫਤਰ ਵਿਚ ਹੋਈ। ਮੀਟਿੰਗ ਵਿੱਚ ਕਮੇਟੀ ਦੇ ਸੰਸਥਾਪਕ ਮਨੀਸ਼ ਭਾਟੀਆ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਦਸੰਬਰ 2010 ਵਿੱਚ ਮਨੀਸ਼ ਭਾਟੀਆ ਨੇ ਆਪਣੇ ਕੁਝ ਸਾਥੀਆਂ ਨਾਲ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ, ਜੋ ਹੁਣ ਸਮਾਜ ਸੇਵਾ ਦੇ ਰੂਪ ਵਿਚ ਇਕ ਵੱਡਾ ਦਰੱਖਤ ਦਾ ਰੂਪ ਧਾਰਨ ਕਰ ਚੁੱਕੀ ਹੈ। ਮਨੀਸ਼ ਭਾਟੀਆ ਨੇ ਦੱਸਿਆ ਕਿ ਕਮੇਟੀ ਦੇ 14 ਕਾਰਜਕਾਰਨੀ ਮੈਂਬਰ ਅਤੇ ਲਗਭਗ 170 ਮਹੀਨਾਵਾਰੀ ਦਾਨੀ ਸੱਜਣਾਂ ਨਾਲ ਮਿਲ ਕੇ ਹਰ ਲੋੜਵੰਦ ਦੀ ਸੰਭਵ ਮਦਦ ਕਰ ਰਹੀ ਹੈ। ਇਸ ਤੋਂ ਇਲਾਵਾ ਲੋੜਵੰਦ ਬੱਚਿਆਂ ਦੀ ਪੜ੍ਹਾਈ, ਲੋੜਵੰਦ ਲੜਕੀਆਂ ਦੇ ਵਿਆਹ ਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਵੰਡਣਾ, ਬੇਸਹਾਰਾ ਲੋਕਾਂ ਦਾ ਇਲਾਜ ਤੇ ਦਵਾਈ ਆਦਿ ਲਈ ਮਦਦ ਕਰਨਾ, ਮੁਫਤ ਮੈਡੀਕਲ ਕੈਂਪ, ਝੁੱਗੀ ਝੌਂਪੜੀ ਵਿਚ ਖਾਣਾ, ਕੰਬਲ, ਕੱਪੜੇ ਆਦਿ ਵੰਡਣ ਸਣੇ ਹੋਰ ਬਹੁਤ ਸਾਰੇ ਮੌਕਿਆਂ ’ਤੇ ਸਮਾਜ ਸੇਵਾ ਦੇ ਕਾਰਜ ਕਰਵਾਏ ਜਾ ਰਹੇ ਹਨ। ਮਨੀਸ਼ ਭਾਟੀਆ ਨੇ ਆਪਣੀ ਨਵੀਂ ਕਾਰਜਕਾਰਨੀ ਦਾ ਐਲਾਨ ਕਰਦਿਆਂ ਦੱਸਿਆ ਕਿ ਰਾਕੇਸ਼ ਮੁਲਤਾਨੀ ਨੂੰ ਚੇਅਰਮੈਨ, ਵਿਨੋਦ ਅਰੋੜਾ ਸਕੱਤਰ, ਹਰੀਸ਼ ਵਿਰਮਾਨੀ ਨੂੰ ਖਜ਼ਾਨਚੀ, ਕਰਨੈਲ ਸਿੰਘ ਮੈਨੇਜਰ, ਸਤਪਾਲ ਭਾਟੀਆ ਤੇ ਵਿਨੋਦ ਸ਼ਰਮਾ ਵਿਸ਼ੇਸ਼ ਸਲਾਹਕਾਰ, ਜਗਦੀਸ਼ ਸੁਨੇਜਾ, ਸੁਸ਼ੀਲ ਠੁਕਰਾਲ, ਬਿਟੂ ਬਤਰਾ ਸਰਪ੍ਰਸਤ, ਅਮਿਤ ਕਾਲੜਾ ਤੇ ਲਵ ਛਾਬੜਾ ਨੂੰ ਕਾਰਜਕਾਰਨੀ ਮੈਂਬਰ ਨਾਮਜ਼ਦ ਕੀਤਾ ਹੈ।