ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਰ ਨਰਾਇਣ ਸਮਿਤੀ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

08:47 AM Aug 06, 2024 IST
ਨਰ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਲੋੜਵੰਦਾਂ ਨੂੰ ਮੁਫਤ ਰਾਸ਼ਨ ਵੰਡਦੇ ਹੋਏ। -ਫੋਟੋ: ਸਤਨਾਮ ਸਿੰਘ

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਅਗਸਤ
ਨਰ ਨਰਾਇਣ ਸੇਵਾ ਸਮਿਤੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਫਤ ਮਹੀਨਾਵਾਰ ਰਾਸ਼ਨ ਵੰਡਣ ਦੀ ਯੋਜਨਾ ਦੇ ਤਹਿਤ ਅਗਸਤ ਮਹੀਨੇ ਦਾ ਰਾਸ਼ਨ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਦੇ ਵਿਹੜੇ ਵਿੱਚ ਵੰਡਿਆ ਗਿਆ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਵੱਲੋਂ ਪਿਛਲੇ 14 ਸਾਲ ਤੋਂ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਵੰਡਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਘਰ ਚਲਾਉਣ ਲਈ ਕੁਝ ਸਹਾਰਾ ਮਿਲ ਸਕੇ। ਉਨ੍ਹਾਂ ਦੱਸਿਆ ਕਿ 14 ਸਾਲ ਪਹਿਲਾਂ ਸਮਿਤੀ ਦੀ ਸਥਾਪਨਾ ਹੁੰਦੇ ਹੀ ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਦੇ ਮੁਖੀਆਂ ਦੀ ਮੌਤ ਹੋ ਗਈ ਸੀ ਤੇ ਪਰਿਵਾਰ ਘਰ ਚਲਾਉਣ ਵਿੱਚ ਅਸਮਰਥ ਹੈ, ਅਜਿਹੇ ਪਰਿਵਾਰਾਂ ਨੂੰ ਘਰ ਚਲਾਉਣ ਲਈ ਮਦਦ ਕਰਨ ਲਈ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਇਸ ਵੇਲੇ 46 ਲੋੜਵੰਦ ਪਰਿਵਾਰਾਂ ਨੂੰ ਸਮਿਤੀ ਵੱਲੋਂ ਇਸ ਦਾ ਲਾਭ ਦਿੱਤਾ ਜਾ ਰਿਹਾ ਹੈ। ਮਾਸਿਕ ਡੋਨਰ ਮੈਂਬਰ ਤੇ ਦਾਨੀ ਸਜੱਣਾਂ ਦੀ ਮਦਦ ਨਾਲ ਇਸ ਸੇਵਾ ਦੇ ਕਾਰਜ ਦੇ ਨਾਲ-ਨਾਲ ਬਿਨਾਂ ਲੋੜਵੰਦ ਬੱਚਿਆਂ ਦੀ ਪੜ੍ਹਾਈ, ਲੋੜਵੰਦ ਦਾ ਇਲਾਜ ਤੇ ਦਵਾਈ ਵਿੱਚ ਮਦਦ, ਦਿਵਿਆਂਗ ਨੂੰ ਉਪਕਰਣ ਮੁਹੱਈਆ ਕਰਾਉਣਾ ਆਦਿ ਬਹੁਤ ਸਾਰੇ ਸੇਵਾ ਦੇ ਕਾਰਜ ਸਮਿਤੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ। ਇਸ ਮੌਕੇ ਹਰੀਸ਼ ਵਿਰਮਾਨੀ, ਵਿਨੋਦ ਅਰੋੜਾ, ਕਰਨੈਨ ਸਿੰਘ, ਸਤਪਾਲ ਭਾਟੀਆ, ਵਿਨੋਦ ਸ਼ਰਮਾ, ਹਰੀਸ਼ ਭਾਟੀਆ, ਪੰਕਜ ਮਿੱਤਲ, ਅਭਿਸ਼ੇਕ ਛਾਬੜਾ ,ਅਚਾਰੀਆ ਪੰਡਿਤ ਕ੍ਰਿਸ਼ਨਾ ਨੰਦ ਭੱਟ ਆਦਿ ਮੌਜੂਦ ਸਨ।

Advertisement

Advertisement
Advertisement