ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਰ ਨਰਾਇਣ ਸਮਿਤੀ ਨੇ 56 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

08:01 AM Jan 08, 2025 IST
ਰੇਨੂੰ ਸ਼ਰਮਾ ਦਾ ਸਨਮਾਨ ਕਰਦੇ ਹੋਏ ਨਰ ਨਰਾਇਣ ਸੇਵਾ ਸਮਿਤੀ ਦੇ ਮੈਂਬਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਜਨਵਰੀ

Advertisement

ਨਰ ਨਰਾਇਣ ਸੇਵਾ ਸੁਸਾਇਟੀ ਵੱਲੋਂ ਅੱਜ 56 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।  ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ  ਨਰ ਨਰਾਇਣ ਸੇਵਾ ਸਮਿਤੀ  ਵੱਲੋਂ ਮੁਫਤ  ਮਹੀਨਾਵਾਰ ਰਾਸ਼ਨ ਵੰਡਣ ਦੀ ਯੋਜਨਾ ਦੇ ਤਹਿਤ ਜਨਵਰੀ ਮਹੀਨੇ ਦਾ ਰਾਸ਼ਨ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਵਿਹੜੇ ਰਾਸ਼ਨ ਵੰਡਿਆ ਗਿਆ।  ਇਸ ਮੌਕੇ ਮੁੱਖ ਮਹਿਮਾਨ ਵਜੋਂ ਰੇਨੂੰ ਸ਼ਰਮਾ ਸੇਵਾ ਮੁਕਤ  ਲਾਇਬਰੇਰੀਅਨ , ਅਨੀਤਾ ਸ਼ਰਮਾ ਤੇ ਸਮਿਤੀ ਮੈਂਬਰਾਂ ਨੇ ਰਾਸ਼ਨ ਵੰਡਿਆ।  ਰੇਨੂੰ ਸ਼ਰਮਾ ਨੇ ਸਮਿਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ  ਸਮਿਤੀ ਅਸਲ ਵਿਚ ਆਪਣੇ ਨਾਂ ਦੇ ਸਵਰੂਪ ਹੀ ਕਾਰਜ ਕਰ ਰਹੀ ਹੈ। ਸਮਿਤੀ ਦੇ ਸੰਸਥਾਪਕ ਚੇਅਰਮੈਨ ਮੁਨੀਸ਼ ਭਾਟੀਆ  ਨੇ ਦੱਸਿਆ ਕਿ ਸਮਿਤੀ ਪਿਛਲੇ 14 ਸਾਲ ਤੋਂ ਨਿਰੰਤਰ  ਲੋੜਵੰਦ ਪਰਿਵਾਰਾਂ  ਨੂੰ ਹਰ ਮਹੀਨੇ ਰਾਸ਼ਨ ਵੰਡ ਰਹੀ ਹੈ। ਉਨ੍ਹਾਂ ਕਿਹਾ ਕਿ 2010 ਤੋਂ ਹੀ ਸਮਿਤੀ ਦੀ ਸਥਾਪਨਾ ਹੁੰਦੇ ਹੀ  ਲੋੜਵੰਦ ਪਰਿਵਾਰਾਂ ਜਿਨ੍ਹਾਂ ਦੇ  ਘਰ ਦੇ ਮੁਖੀ ਦਾ ਦੇਹਾਂਤ ਹੋ ਗਿਆ ਹੈ ਜਾਂ ਉਹ ਘਰ ਚਲਾਉਣ ਵਿਚ ਅਸਮਰਥ ਹਨ। ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਮਾਸਿਕ ਡੋਨਰ ਮੈਂਬਰਾਂ ਤੇ ਸਹਿਯੋਗੀਆਂ  ਦੀ ਮਦਦ ਨਾਲ ਸਮਿਤੀ ਦੇ ਸਾਰੇ ਕਾਰਜ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ, ਬਿਨਾਂ ਪਿਤਾ ਲੜਕੀਆਂ ਦੇ ਵਿਆਹ, ਲੋੜਵੰਦਾਂ ਦਾ ਇਲਾਜ ,ਅਪਾਹਜਾਂ ਨੂੰ  ਉਪਰਕਨ ਮੁਹੱਈਆ ਕਰਾਉਣਾ ਆਦਿ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਮੁਨੀਸ਼ ਭਾਟੀਆ, ਹਰੀਸ਼ ਵਿਰਮਾਨੀ, ਸੁਸ਼ੀਲ ਠੁਕਰਾਲ,  ਵਿਨੋਦ ਅਰੋੜਾ, ਕਰਨੈਲ ਸਿੰਘ, ਅਭਿਸ਼ੇਕ ਛਾਬੜਾ, ਵਿਨੋਦ ਸ਼ਰਮਾ, ਅਮਿਤ ਕਾਲੜਾ, ਪੰਕਜ ਮਿੱਤਲ,  ਮੰਦਰ ਸੰਚਾਲਕ ਅਚਾਰੀਆ ਕ੍ਰਿਸ਼ਨਾ ਨੰਦ ਮੌਜੂਦ ਸਨ।

Advertisement
Advertisement