ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਰ ਨਰਾਇਣ ਕਮੇਟੀ ਨੇ ਵਾਤਾਵਰਨ ਸੰਭਾਲ ਲਈ ਬੂਟੇ ਲਾਏ

07:49 AM Jul 03, 2024 IST
ਕਾਲਜ ਦੇ ਮੈਦਾਨ ਵਿੱਚ ਪੌਦੇ ਲਗਾਉਂਦੇ ਹੋਏ ਸਮਿਤੀ ਮੈਂਬਰ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਜੁਲਾਈ
ਨਰ ਨਰਾਇਣ ਸਮਿਤੀ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਾਂਝੇ ਉਦਮ ਨਾਲ ਸਥਾਨਕ ਮਾਰਕੰਡਾ ਨੈਸ਼ਨਲ ਕਾਲਜ ਵਿੱਚ 51 ਪੌਦੇ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਸਮਿਤੀ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਮਹੀਨੇ ਦੀ ਸ਼ੁਰੂਆਤ ਕੀਤੀ ਗਈ ਹੈ। ਸੀਮਿਤੀ ਦੇ ਮੈਂਬਰ ਇਨ੍ਹਾਂ ਪੌਦਿਆਂ ਦੀ ਸਮੇਂ ਸਮੇਂ ’ਤੇ ਦੇਖਭਾਲ ਕਰਦੇ ਰਹਿੰਦੇ ਹਨ। ਅੱਜ ਤੀਜੇ ਦਿਨ ਵੀ ਕਾਲਜ ਦੇ ਮੈਦਾਨ ਵਿੱਚ 51 ਪੌਦੇ ਲਾਏ ਗਏ। ਨਰ ਨਰਾਇਣ ਸੀਮਿਤੀ ਦੇ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਨੇ ਦੱਸਿਆ ਕਿ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਕਾਲਜ ਵਿੱਚ ਅਸ਼ੋਕਾ, ਚੰਪਾ, ਮਾਨਸੇਰੀ, ਜਾਮਣ, ਗੁਡਹਰ, ਬਾਟਲ ਪਾਮ ਆਦਿ ਦੇ 51 ਪੌਦੇ ਲਗਾਏ। ਕਾਲਜ ਪ੍ਰਿੰਸੀਪਲ ਅਸ਼ੋਕ ਚੌਧਰੀ ਨੇ ਸੀਮਿਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਮਿਤੀ ਵੱਧ ਚੜ੍ਹ ਕੇ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਉਨ੍ਹਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੀ ਕੁਰੂਕਸ਼ੇਤਰ ਸ਼ਾਖਾ ਤੋਂ ਰਿਜਨਲ ਹੈੱਡ ਸੰਦੀਪ ਕੁਮਾਰ ਮੌਜੂਦ ਸਨ।

Advertisement

Advertisement
Advertisement