ਨੈਨੋ-ਨਾਈਟ੍ਰੋਜਨ ਖਾਦਾਂ: ਅਸਲੀਅਤ ਬਨਾਮ ਦਾਅਵੇ
ਰਾਜੀਵ ਸਿੱਕਾ*/ਅਨੂ ਕਾਲੀਆ**
ਨਵੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਦੌਰਾਨ ਖਾਦਾਂ ਦੀ ਵਰਤੋਂ ਕਰਨ ਵਾਲੇ ਪੋਸ਼ਟਿਕ ਤੱਤਾਂ ਦੀ ਮਾਤਰਾ ਵਿੱਚ ਹੋਏ ਪ੍ਰਤੱਖ ਵਾਧਿਆਂ ਕਾਰਨ ਵਧੇਰੇ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੀ ਕਾਸ਼ਤ ਦੌਰਾਨ ਪਾਈਆਂ ਗਈਆਂ ਖਾਦਾਂ ਨੂੰ ਹਾਂ-ਪੱਖੀ ਹੁੰਗਾਰਾ ਹਾਸਲ ਹੋਇਆ। ਇਸ ਸਦਕਾ ਸਮੇਂ ਦੀ ਚਾਲ ਨਾਲ ਕਿਸਾਨਾਂ ਨੇ ਕਾਸ਼ਤ ਲਈ ਸਿਫ਼ਾਰਸ਼ ਕੀਤੇ ਨਾਲੋਂ ਕਾਫ਼ੀ ਜ਼ਿਆਦਾ ਦਰਾਂ ’ਤੇ ਖਾਦਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਬਾਅਦ ਵਿੱਚ ਇਕ ਆਮ ਅਭਿਆਸ ਬਣ ਗਿਆ। ਮੁਨਾਫ਼ੇ ਵਿੱਚ ਕਮੀ ਅਤੇ ਨਾਈਟ੍ਰੋਜਨ ਖਾਦਾਂ ਦੀਆਂ ਵਧੀਆਂ ਕੀਮਤਾਂ ਦੇ ਕਰ ਕੇ ਕਿਸਾਨਾਂ ਨੇ ਉੱਚ ਵਰਤੋਂ ਦੀ ਕੁਸ਼ਲਤਾ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਖਾਦਾਂ ਦੇ ਵਿਕਲਪ ਲੱਭਣੇ ਸ਼ੁਰੂ ਕਰ ਦਿੱਤੇ, ਜੋ ਉਤਪਾਦਨ ਦੀ ਲਾਗਤ ਘਟਾ ਕੇ, ਉਤਪਾਦਕਤਾ ਵਿੱਚ ਵਾਧਾ ਕਰ ਸਕਣ। ਇਸ ਲਈ ਖੇਤੀਬਾੜੀ ਵਿਗਿਆਨੀ ਉਨ੍ਹਾਂ ਨਵੀਆਂ ਵਿਗਿਆਨਕ ਤਕਨੀਕਾਂ ਦੀ ਖੋਜ ਵਿੱਚ ਰੁੱਝੇ ਹੋਏ ਸਨ ਜੋ ਕਿ ਫ਼ਸਲਾਂ ਦੀ ਪੈਦਾਵਾਰ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਵਾਤਾਵਰਨ ਤੇ ਕਾਰਬਨ ਸੰਤੁਲਨ ਅਤੇ ਮੁਨਾਫ਼ੇ ਵਿੱਚ ਵਾਧਾ ਕਰਨ ਵਿੱਚ ਮਦਦ ਕਰ ਸਕਣ। ਨਾਲ ਹੀ ਸੂਖਮ ਖੇਤੀ ਦੀ ਧਾਰਨਾ ਖੇਤੀ ਪ੍ਰਬੰਧਨ ਤਕਨੀਕਾਂ ਦੀ ਵਰਤੋਂ ਦੀ ਸਿਫ਼ਾਰਸ਼ ਕਰਦੀ ਹੈ ਅਤੇ ਜਿਸ ਵਿੱਚ ਘੱਟੋ-ਘੱਟ ਲਾਗਤਾਂ ਦੇ ਨਾਲ ਵੱਧ ਤੋਂ ਵੱਧ ਮੁਨਾਫ਼ਾ ਹਾਸਲ ਕਰਨ ਲਈ ਲਗਾਤਾਰ ਦੇਖ-ਭਾਲ ਜ਼ਰੂਰੀ ਹੁੰਦੀ ਹੈ। ਇਹ ਖਾਦ ਪੌਸ਼ਟਿਕ ਤੱਤਾਂ ਨੂੰ ਵਿਕਸਤ ਕਰਦੀ ਹੈ ਜੋਂ ਘੱਟ ਜਾਂ ਬਿਨਾਂ ਮਿੱਥੇ ਪੋਸ਼ਕ ਤੱਤਾਂ ਨੂੰ ਬਰਬਾਦ ਹੋਣ ਤੋਂ ਰੋਕਦੀ ਹੈ। ਇਸ ਸੰਖੇਪ ਵਿੱਚ ਨੈਨੋ ਖਾਦਾਂ ਨੂੰ ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਵਰਤੀਆਂ ਜਾਂਦੀਆਂ ਰਵਾਇਤੀ ਨਾਈਟ੍ਰੋਜਨ ਖਾਦਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਇੱਕ ਪ੍ਰਭਾਵਸ਼ਾਲੀ ਵਿਕਲਪ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਨੈਨੋ-ਤਕਨਾਲੋਜੀ ਦੇ ਬਾਇਓਮੈਡੀਕਲ ਅਤੇ ਫਾਰਮਾਸਿਊਟੀਕਲ ਐਪਲੀਕੇਸ਼ਨਾਂ ਤੋਂ ਨੈਨੋ-ਪੈਮਾਨੇ ਦੀਆਂ ਪਦਾਰਥ ਦੀ ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਹੈ ਤੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਪਦਾਰਥਾਂ ਦੀ ਵਰਤੋਂ ਇਨਕੈਪਸਲੇਟ ਕੀਤੇ ਕਿਰਿਆਸ਼ੀਲ ਪਦਾਰਥਾਂ ਦੀ ਹੌਲੀ, ਨਿਯੰਤਰਤ ਅਤੇ ਟੀਚਾ ਯੁਕਤ ਰਿਲੀਜ਼ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸ ਲਈ ਖੇਤੀਬਾੜੀ ਵਿੱਚ ਇਸ ਤਕਨਾਲੋਜੀ ਦੇ ਆਉਣ ਨਾਲ ਖਾਦ ਵਜੋਂ ਵਰਤੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਹਾਨੀ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਜਾਗੀ।
ਦੁਨੀਆਂ ਭਰ ਦੇ ਐਗਰੋ-ਨੈਨੋ ਵਿਗਿਆਨੀਆਂ ਨੇ ਪੌਸ਼ਟਿਕ ਖਾਦਾਂ ਦੇ ਨਵੇਂ ਫਾਰਮੂਲੇ ਵਿਕਸਤ ਕਰਨੇ ਸ਼ੁਰੂ ਕਰ ਦਿੱਤੇ ਹਨ। ਡੇਢ ਦਹਾਕੇ ਦੇ ਅੰਦਰ ਪ੍ਰਕਾਸ਼ਿਤ ਖੋਜ ਰਿਪੋਰਟਾਂ ਨੇ ਵੱਖ-ਵੱਖ ਪੌਦਿਆਂ ਦੇ ਪੌਸ਼ਟਿਕ ਤੱਤਾਂ ਦੇ ਨੈਨੋਫਾਰਮੂਲੇਸ਼ਨ ਦੇ ਵਿਕਾਸ ਦੇ ਅਨੁਕੂਲਤਾ ਦੇ ਪੱਖ ਵਿੱਚ ਵਿਗਿਆਨਕ ਨਤੀਜੇ ਪੇਸ਼ ਕੀਤੇ ਹਨ ਜੋ ਉਨ੍ਹਾਂ ਦੀ ਹੌਲੀ ਜਾਂ ਨਿਯੰਤਰਤ ਰਿਲੀਜ਼ ਦੀ ਸਮਰੱਥਾ ਵਿੱਚ ਸੁਧਾਰ ਕਰਦੇ ਹਨ। ਨਿਸ਼ਚਿਤ ਤੌਰ ’ਤੇ ਨੈਨੋ-ਨਾਈਟ੍ਰੋਜਨ ਫਾਰਮੂਲੇਸ਼ਨ ਦੇ ਵਿਕਾਸ ਲਈ ਖੋਜ ਜ਼ਰੂਰੀ ਸੀ। ਨਾਈਟ੍ਰੋਜਨ ਜੋ ਕਿ ਇੱਕ ਮਾਈਕ੍ਰੋਨਿਊਟਰੀਐਟ ਹੈ, ਪੌਦਿਆਂ ਦੇ ਵਿਕਾਸ ਲਈ ਕਾਫ਼ੀ ਮਾਤਰਾ ਵਿੱਚ ਲੋੜੀਂਦਾ ਹੈ। ਰਵਾਇਤੀ ਨਾਈਟ੍ਰੋਜਨ ਖਾਦ ਫਾਰਮੂਲੇਸ਼ਨਾਂ ਵਿੱਚ ਯੂਰੀਆ, ਡਾਇਮੋਨੀਅਮ ਫਾਸਫੇਟ, ਅਮੋਨੀਅਮ ਨਾਈਟ੍ਰੇਟ ਅਤੇ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਸ਼ਾਮਲ ਹਨ, ਜੋ ਕਿ ਪੌਦਿਆਂ ਨੂੰ ਐਮੋਨੀਕਲ ਜਾਂ ਨਾਈਟ੍ਰੇਟ ਰੂਪ ਵਿਚ ਨਾਈਟ੍ਰੋਜਨ ਪ੍ਰਦਾਨ ਕਰਦੇ ਹਨ। ਇਹ ਨਾਈਟ੍ਰੋਜਨ ਖਾਦਾਂ ਵਿੱਚੋਂ ਯੂਰੀਆ ਸਭ ਤੋਂ ਵੱਧ ਪ੍ਰਚੱਲਿਤ ਨਾਈਟ੍ਰੋਜਨ ਖਾਦ ਹੈ। ਰਵਾਇਤੀ ਖਾਦਾਂ ਦੀ ਵਰਤੋਂ ਸਮਰੱਥਾ ਸਿਰਫ਼ 35 ਤੋਂ 45 ਫ਼ੀਸਦੀ ਹੈ। ਇਸ ਲਈ ਐਗਰੋ-ਨੈਨੋ ਵਿਗਿਆਨੀਆਂ ਨੇ ਕਈ ਤਰ੍ਹਾਂ ਦੇ ਠੋਸ, ਸੁੱਕੇ ਪਾਊਡਰ, ਪੈਲੇਟਿਡ ਅਤੇ ਤਰਲ ਫਾਰਮੂਲੇ ਪ੍ਰਾਪਤ ਕਰਨ ਲਈ ਨਾਈਟ੍ਰੋਜਨ ਨੂੰ ਇਨਕੈਪਸਲੇਟ ਕਰਨ ਦੀ ਕਲਪਨਾ ਕੀਤੀ। ਇਨ੍ਹਾਂ ਫਾਰਮੂਲਿਆਂ ਦਾ ਮੁਲਾਂਕਣ ਰਵਾਇਤੀ ਖਾਦਾਂ ਦੇ ਮੁਕਾਬਲੇ ਫ਼ਸਲਾਂ ’ਤੇ ਉਨ੍ਹਾਂ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਨਿਯੰਤਰਿਤ, ਸਕ੍ਰੀਨ-ਹਾਊਸ ਅਤੇ ਫੀਲਡ ਪ੍ਰਯੋਗਾਂ ਦੁਆਰਾ ਕੀਤਾ ਗਿਆ ਹੈ। ਇਸ ਲਈ ਪ੍ਰਯੋਗਾਂ ਨੂੰ ਵਿਗਿਆਨਕ ਤਰਕ ਅਤੇ ਉੱਚਿਤ ਤਰੀਕੇ ਨਾਲ ਯੋਜਨਾਬੱਧ ਤੌਰ ’ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੀ ਬਣਤਰ ਦੀ ਸਮਰੱਥਾ ਨੂੰ ਯਕੀਨੀ ਬਣਾਇਆ ਜਾ ਸਕੇ।
ਚੌਲ ਅਤੇ ਕਣਕ ਦੇ ਪੌਦੇ ਕ੍ਰਮਵਾਰ 20 ਅਤੇ 25 ਕਿਲੋ ਪ੍ਰਤੀ ਟਨ ਅਨਾਜ ਦੀ ਪੈਦਾਵਾਰ ਦੀ ਦਰ ਨਾਲ ਮਿੱਟੀ ਤੋਂ ਨਾਈਟ੍ਰੋਜਨ ਪ੍ਰਾਪਤ ਕਰਦੇ ਹਨ। ਯੂਰੀਆ ਦੀ ਵਰਤੋਂ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੇ ਖੇਤੀ ਵਿਗਿਆਨਕ ਅਭਿਆਸਾਂ ਨੂੰ ਅਪਣਾਇਆ ਗਿਆ ਹੈ ਜਿਵੇਂ ਕਿ ਇਸ ਦੀ ਵਰਤੋਂ ਮੁੱਢਲੀ ਖ਼ੁਰਾਕ ਦੇ ਤੌਰ ’ਤੇ ਮਿੱਟੀ ਵਿੱਚ ਦੋ ਜਾਂ ਤਿੰਨ ਸਪਲਿਟ ਵਿੱਚ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਚੌਲ ਅਤੇ ਕਣਕ ਦੀਆਂ ਫ਼ਸਲਾਂ ਲਈ ਕ੍ਰਮਵਾਰ 105 ਤੋਂ 120 ਜਾਂ ਇੱਥੋਂ ਤੱਕ ਕਿ 150 ਕਿਲੋਗ੍ਰਾਮ N/ha ਤੱਕ ਸਿਫ਼ਾਰਸ਼ ਕੀਤੀ ਖ਼ੁਰਾਕ ਦੇ ਨਾਲ ਸਰਗਰਮ ਟਿਲਰ ਅਤੇ ਪੈਨਿਕਲ ਦੀ ਸ਼ੁਰੂਆਤ ’ਤੇ ਦਾਣਿਆਂ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ। ਪਹਿਲੀ ਨੈਨੋ ਨਾਈਟ੍ਰੋਜਨ-ਖਾਦ ਇਫਕੋ ਇੰਡੀਆ ਵੱਲੋਂ ਜੂਨ 2021 ਵਿੱਚ ਲਾਂਚ ਕੀਤੀ ਗਈ ਸੀ। ਇਫਕੋ ਨੈਨੋ-ਯੂਰੀਆ ਇੱਕ ਚੀਟੋਸਨ ਬਾਇਓਪੌਲੀਮਰ ਆਧਾਰਤ ਐਨਕੈਪਸੂਲੇਟਿਡ ਯੂਰੀਆ ਖਾਦ ਹੈ (4% ਨੈਨੋ-ਐਨ ਘੋਲ ਜਾਂ 4 ਗ੍ਰਾਮ ਐਨ ਪ੍ਰਤੀ ਲਿਟਰ) ਜਿਸ ਨੂੰ ਦੋ ਵਾਰ ਪੱਤਿਆ ਉੱਤੇ ਸਪਰੇਅ ( 500 ਮਿਲੀਲਿਟਰ ਨੈਨੋ ਯੂਰੀਆ/125 ਲਿਟਰ ਪਾਣੀ/ ਏਕੜ) ਦੇ ਤੌਰ ’ਤੇ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਝੋਨੇ ਅਤੇ ਕਣਕ ਦੀ ਫ਼ਸਲ ਦੀ ਕਾਸ਼ਤ ਲਈ ਮਿੱਟੀ ਵਿੱਚ ਪਾਏ ਜਾਣ ਵਾਲੇ ਰਵਾਇਤੀ ਯੂਰੀਆ ਦੀ 50 ਫ਼ੀਸਦੀ ਬੱਚਤ ਕੀਤੀ ਜਾ ਸਕਦੀ ਹੈ। ਇਫਕੋ ਨੈਨੋ-ਯੂਰੀਆ ਦੇ ਵਿਕਾਸ ਲਈ ਇੱਕ ਬਾਇਓਡੀਗ੍ਰੇਡੇਬਲ ਅਤੇ ਈਕੋ-ਸੁਰੱਖਿਅਤ ਪੌਲੀਮਰ ਦੀ ਵਰਤੋਂ ਯੂਰੀਆ ਦੀ ਹੌਲੀ ਰਿਲੀਜ਼ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੰਭਾਵਿਤ ਬਾਇਓ-ਸੁਰੱਖਿਆ ਮੁੱਦਿਆਂ ਨੂੰ ਖ਼ਤਮ ਕਰਨ ਲਈ ਮਹੱਤਵਪੂਰਨ ਵਿਕਲਪ ਸੀ। ਹਾਲਾਂਕਿ, ਚੀਟੋਸਨ (ਜੋ ਕਿ ਇੱਕ ਕਿਸਮ ਦੀ ਸ਼ੂਗਰ ਹੈ, ਮੁੱਖ ਤੌਰ ’ਤੇ ਝੀਗਾਂ ਵਰਗੇ ਕਠੋਰਕਵਚੀ ਜੰਤੂ ਦੇ ਬਾਹਰੀ ਸ਼ੈੱਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ) ਦੀ ਲਾਗਤ ਅਤੇ ਲਗਾਤਾਰ ਸਪਲਾਈ ਇੱਕ ਵਿਹਾਰਕ ਸਵਾਲ ਖੜ੍ਹੇ ਕਰਦੀ ਹੈ।
ਇਫਕੋ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਇਕ ਪ੍ਰਾਜੈਕਟ ਵਿੱਚ, ਭੂਮੀ ਵਿਗਿਆਨ ਵਿਭਾਗ, ਪੀਏਯੂ ਦੇ ਖੋਜ ਫਾਰਮਾਂ ਵਿੱਚ ਚੌਲਾਂ ਅਤੇ ਕਣਕ ਦੋਵਾਂ ਫ਼ਸਲਾਂ ਲਈ ਖੇਤਰੀ ਪ੍ਰਯੋਗ ਲਗਾਤਾਰ ਦੋ ਸਾਲਾਂ ਤੱਕ ਕੀਤੇ ਗਏ ਸਨ। ਇਨ੍ਹਾਂ ਪ੍ਰਯੋਗਾਂ ਵਿੱਚ ਇਫਕੋ ਦੇ ਸਿਫ਼ਾਰਸ਼ ਕੀਤੇ ਪ੍ਰੋਟੋਕੋਲ ਦੇ ਅਨੁਸਾਰ ਨੈਨੋ ਨਾਈਟ੍ਰੋਜਨ ਦਾ ਪੱਤਿਆਂ ’ਤੇ ਛਿੜਕਾਅ (ਮਿੱਟੀ ਵਿੱਚ 50% N ਐਪਲੀਕੇਸ਼ਨ + ਨੈਨੋ-ਯੂਰੀਆ ਦੇ 2 ਛਿੜਕਾਅ) ਨੇ ਝੋਨੇ ਦੇ ਝਾੜ ਅਤੇ ਦਾਣਿਆਂ ਦੀ ਨਾਈਟ੍ਰੋਜਨ ਮਾਤਰਾ ਵਿੱਚ ਕ੍ਰਮਵਾਰ 13 ਅਤੇ 17 ਫ਼ੀਸਦੀ ਅਤੇ 21.6 ਅਤੇ ਕਣਕ ਦੇ ਝਾੜ ਅਤੇ ਦਾਣਿਆ ਦੀ ਨਾਈਟ੍ਰੋਜਨ ਮਾਤਰਾ ਵਿੱਚ 11.5 ਫ਼ੀਸਦੀ ਦੀ ਕਮੀ ਦਿਖਾਈ ਦਿੱਤੀ ਹੈ। ਭਾਰਤ ਵਿੱਚ ਇਹ ਦੋ ਅਨਾਜ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਲਈ ਮੁੱਖ ਭੋਜਨ ਸਰੋਤ ਹਨ। ਅਨਾਜ ਦੀ ਨਾਈਟ੍ਰੋਜਨ-ਮਾਤਰਾ ਵਿੱਚ ਕਮੀ ਪ੍ਰੋਟੀਨ ਦੀ ਘਟੀ ਹੋਈ ਮਾਤਰਾ ਨੂੰ ਦਰਸਾਉਂਦੀ ਹੈ ਜੋ ਵਿਅਕਤੀ ਦੀਆਂ ਪ੍ਰੋਟੀਨ ਊਰਜਾ ਲੋੜਾਂ ਦੀ ਪੂਰਤੀ ਨਹੀਂ ਕਰ ਪਾਵੇਗੀ। ਇਸ ਲਈ, ਇਹ ਜ਼ਰੂਰੀ ਨਹੀਂ ਜਾਪਦਾ ਭਾਵੇਂ ਕਿ ਇਫਕੋ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਘੱਟ ਅਨਾਜ-ਨਾਈਟ੍ਰੋਜਨ ਸਮੱਗਰੀ ਦੀ ਕੀਮਤ ’ਤੇ ਨੈਨੋ-ਯੂਰੀਆ ਦੀ ਵਰਤੋਂ ਕਰ ਕੇ ਬਰਾਬਰ ਅਨਾਜ ਦੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇ ਇਸ ਨੈਨੋਫਾਰਮੂਲੇਸ਼ਨ ਦੁਆਰਾ 100 ਫ਼ੀਸਦੀ ਵਰਤੋਂ ਸਮਰੱਥਾ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਵੀ 45 ਕਿਲੋਗ੍ਰਾਮ ਰਵਾਇਤੀ ਯੂਰੀਆ ਵੱਲੋਂ ਪ੍ਰਦਾਨ ਕੀਤੀ ਨਾਈਟ੍ਰੋਜਨ ਦੇ ਮੁਕਾਬਲੇ ਫ਼ਸਲ ਨੂੰ ਲੋੜੀਂਦੇ ਨਾਈਟ੍ਰੋਜਨ ਪੌਸ਼ਟਿਕ ਤੱਤ ਪ੍ਰਦਾਨ ਨਹੀਂ ਕੀਤੇ ਜਾ ਸਕਦੇ ਹਨ।
ਜਿਵੇਂ ਕਿ ਅੰਗਰੇਜ਼ੀ ਦੇ ਇੱਕ ਅਖ਼ਬਾਰ ਵਿੱਚ ਜੈਕੋ ਕੋਸ਼ੀ ਦੇ ਇੱਕ ਲੇਖ ਵਿੱਚ ਦੱਸਿਆ ਗਿਆ ਹੈ ਕਿ 2019-2020 ਵਿੱਚ ਇਫਕੋ ਨੈਨੋ-ਯੂਰੀਆ ਦਾ ਮੁਲਾਂਕਣ ਸਿਰਫ਼ ਦੋ ਸਾਲਾ ਲਈ ਕੀਤਾ ਗਿਆ ਹੈ ਹਾਲਾਂਕਿ ਨਵੀਂ ਖਾਦ ਦੀ ਮਨਜ਼ੂਰੀ ਲਈ ਘੱਟੋ-ਘੱਟ ਤਿੰਨ ਸੀਜਨ ਦਾ ਨਿਰੀਖਣ ਜ਼ਰੂਰੀ ਹੈ। ਇਸ ਤੋਂ ਇਲਾਵਾਂ ਲੇਖ ਵਿਚ ਡਾ. ਤ੍ਰਿਲੋਚਨ ਮਹਾਪਾਤਰਾ, ਗਠਿਤ ਡੀਜੀ (ਆਈ ਸੀ ਏ ਆਰ) ਦੇ ਬਿਆਨ ਦਾ ਵੀ ਹਵਾਲਾ ਦਿੱਤਾ ਗਿਆ ਹੈ ਕਿ ‘ਜ਼ਿਆਦਾਤਰ ਮਾਮਲਿਆਂ ਵਿੱਚ ਪੈਦਾਵਾਰ ਪ੍ਰਭਾਵਿਤ ਨਹੀਂ ਹੋਈ ਹੈ।’
ਪੀਏਯੂ, ਲੁਧਿਆਣਾ ਵਿੱਚ ਕੀਤੇ ਗਏ ਅੰਦਰੂਨੀ ਪ੍ਰਯੋਗਾਂ ਵਿੱਚ ਨੈਨੋ-ਯੂਰੀਆ ਅਤੇ ਦਾਣੇਦਾਰ ਯੂਰੀਆ ਦੀ ਪੱਤਿਆਂ ’ਤੇ ਸਪਰੇਅ ਨਾਲ ਪ੍ਰਾਪਤ ਕੀਤੇ ਅਨਾਜ ਦੀ ਪੈਦਾਵਾਰ ਬਰਾਬਰ ਪਾਈ ਗਈ। ਹਾਲਾਂਕਿ ਨੈਨੋਫਾਰਮੂਲੇਸ਼ਨ ਦੀ ਕੀਮਤ ਦਾਣੇਦਾਰ ਯੂਰੀਆ ਨਾਲੋਂ 10 ਗੁਣਾ ਵੱਧ ਹੈ। ਪ੍ਰਯੋਗਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਨੈਨੋ-ਯੂਰੀਆ ਖਾਦ (ਚਿੱਤਰ 1) ਦੀ ਵਰਤੋਂ ਨਾਲ ਜ਼ਮੀਨੀ ਬਾਇਓਮਾਸ ਅਤੇ ਜੜ੍ਹਾਂ ਦੀ ਮਾਤਰਾ ਘੱਟ ਸੀ। ਜੜ੍ਹ ਦੀ ਘਟੀ ਹੋਈ ਮਾਤਰਾ, ਜੜ੍ਹ ਦੇ ਘੱਟ ਪੱਧਰ ਖੇਤਰ ਨੂੰ ਦਰਸਾਉਂਦੀ ਹੈ ਜੋ ਕਿ ਜੜ੍ਹ ਵੱਲੋਂ, ਘਟਾਈ ਗਈ ਨਾਈਟ੍ਰੋਜਨ ਦੀ ਮਾਤਰਾ ਅਤੇ ਹੋਰ ਪੌਸ਼ਟਿਕ ਤੱਤਾਂ ਦੇ ਗ੍ਰਹਿਣ ਕਰਨ ਦੀਆਂ ਪ੍ਰਕਿਰਿਆਵਾਂ ਦੇ ਨਾਲ-ਨਾਲ ਫ਼ਸਲ ਦੀ ਵਾਢੀ ਤੋਂ ਬਾਅਦ, ਜੜ੍ਹਾਂ ਦੇ ਘੱਟ ਬਾਇਓਮਾਸ ਨੂੰ ਦਰਸਾਉਂਦੀ ਹੈ। ਇਫਕੋ ਨੈਨੋ-ਯੂਰੀਆ ਸਪਰੇਅ ਦੁਆਰਾ ਤਿਆਰ ਕੀਤੀ ਗਈ ਤੂੜੀ ਨੇ, ਮਿੱਟੀ ’ਤੇ ਪਾਏ ਗਏ 100 ਫ਼ੀਸਦੀ ਰਵਾਇਤੀ ਖ਼ੁਰਾਕ ਤੋਂ ਪ੍ਰਾਪਤ ਤੂੜੀ ਦੇ ਮੁਕਾਬਲੇ ਘੱਟ ਨਾਈਟ੍ਰੋਜਨ ਮਾਤਰਾ ਦਿਖਾਈ। ਮਿੱਟੀ ਵਿੱਚ ਸ਼ਾਮਲ ਹੋਣ ’ਤੇ ਇਹ ਘੱਟ-ਨਾਈਟ੍ਰੋਜਨ ਵਾਲੀ ਤੂੜੀ ਅਜੇ ਵੀ ਉੱਚੇ C:N ਅਨੁਪਾਤ ਨੂੰ ਦਰਸਾਏਗੀ ਅਤੇ ਮਿੱਟੀ ਵਿੱਚ ਇਸ ਦੀ ਗਿਰਾਵਟ ਨੂੰ ਪੂਰਾ ਕਰਨਾ ਮੁਸ਼ਕਲ ਹੋਵੇਗਾ। ਅਜਿਹਾ ਲਗਦਾ ਹੈ ਕਿ ਰਵਾਇਤੀ ਯੂਰੀਆ ਦੀ ਸਿਫ਼ਾਰਸ਼ ਕੀਤੀ ਖ਼ੁਰਾਕ ਦੇ ਬਰਾਬਰ ਅਨਾਜ ਦੀ ਪੈਦਾਵਾਰ ਪ੍ਰਾਪਤ ਕਰਨ ਲਈ ਫ਼ਸਲਾਂ ਲਈ ਸਹੀ ਸਮੇਂ ਤੇ ਸਹੀ ਖ਼ੁਰਾਕ ਦੀ ਲੋੜ ਹੈ ਅਤੇ ਇਸ ਲਈ ਘੱਟੋ-ਘੱਟ 5 ਤੋਂ 7 ਸਾਲਾਂ ਲਈ ਖੇਤਰੀ ਮੁਲਾਂਕਣ ਦੀ ਲੋੜ ਹੋਵੇਗੀ। ਵਿਕਲਪਕ ਤੌਰ ’ਤੇ ਮੌਜੂਦਾ ਫਾਰਮੂਲੇ ਨੂੰ ਫਲ਼ੀਦਾਰ ਫ਼ਸਲਾਂ ਸਣੇ ਘੱਟ ਨਾਈਟ੍ਰੋਜਨ-ਲੋੜੀਂਦੀਆਂ ਫ਼ਸਲਾਂ ਲਈ ਟੈਸਟ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਹੁਣ ਤੱਕ ਹਾਸਲ ਹੋਈ ਜਾਣਕਾਰੀ ਅਨੁਸਾਰ ਅਨਾਜ ਦੀਆਂ ਫ਼ਸਲਾਂ ’ਤੇ ਇਫਕੋ ਨੈਨੋਫਾਰਮੂਲੇਸ਼ਨ ਦੀ ਵਰਤੋਂ ਲਈ ਨਤੀਜੇ ਉਤਸ਼ਾਹਜਨਕ ਨਹੀਂ ਹਨ।
*ਪ੍ਰਿੰਸੀਪਲ ਮਿੱਟੀ ਰਸਾਇਣ ਵਿਗਿਆਨੀ, **ਵਿਗਿਆਨੀ (ਨੈਨੋ ਤਕਨਾਲੋਜੀ), ਭੂਮੀ ਵਿਗਿਆਨ ਵਿਭਾਗ, ਪੀਏਯੂ।