ਜ਼ੋਨਲ ਪੱਧਰੀ ਖੇਡਾਂ ’ਚ ਨਨਕਾਣਾ ਸਕੂਲ ਦੀ ਝੰਡੀ
ਪੱਤਰ ਪ੍ਰੇਰਕ
ਪਾਇਲ, 21 ਸਤੰਬਰ
ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਥਾਨਕ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਖਿਡਾਰੀਆਂ ਨੇ ਆਪਣਾ ਸਿੱਕਾ ਜਮਾਇਆ। ਇਹ ਖੇਡਾਂ ਸ੍ਰੀ ਨਰੇਸ਼ ਚੰਦਰ ਸਟੇਡੀਅਮ, ਖੰਨਾ ਵਿੱਚ ਹੋਈਆਂ, ਜਿਸ ਵਿੱਚ ਵੱਖ-ਵੱਖ 28 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ’ਚ ਤਰਨਵੀਰ ਸਿੰਘ ਅਤੇ ਅੰਡਰ-19 ’ਚ ਪ੍ਰਭਜੋਬਨ ਸਿੰਘ ਗਰੇਵਾਲ ਨੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ, ਪ੍ਰਭਨੂਰ ਕੌਰ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ, ਰਵਨੀਤ ਕੌਰ ਨੇ 1500 ਮੀਟਰ ਦੌੜ ਵਿੱਚ ਦੂਜਾ ਸਥਾਨ, ਪ੍ਰਭਜੋਬਨ ਸਿੰਘ ਗਰੇਵਾਲ ਨੇ ਲੰਬੀ ਛਾਲ ਵਿੱਚ ਦੂਜਾ ਸਥਾਨ, ਹਰਕੰਵਲ ਕੌਰ ਔਜਲਾ ਨੇ ਡਿਸਕਸ ਥਰੋਅ ਵਿੱਚ ਦੂਜਾ ਸਥਾਨ, ਰਵਨੀਤ ਕੌਰ ਨੇ ਲੰਬੀ ਛਾਲ ਵਿੱਚ ਤੀਜਾ ਸਥਾਨ, ਹਰਕੰਵਲ ਕੌਰ ਔਜਲਾ ਨੇ ਸ਼ਾਟਪੁੱਟ ਵਿੱਚ ਤੀਜਾ ਸਥਾਨ, ਰਲੇਅ ਦੌੜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇਹਾ ਢੱਲ ਨੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।