For the best experience, open
https://m.punjabitribuneonline.com
on your mobile browser.
Advertisement

ਵੀਐੱਚਪੀ ਆਗੂ ਦੇ ਕਤਲ ਦੇ ਰੋਸ ਵਜੋਂ ਨੰਗਲ-ਚੰਡੀਗੜ੍ਹ ਮੁੱਖ ਮਾਰਗ ਜਾਮ

06:48 AM Apr 15, 2024 IST
ਵੀਐੱਚਪੀ ਆਗੂ ਦੇ ਕਤਲ ਦੇ ਰੋਸ ਵਜੋਂ ਨੰਗਲ ਚੰਡੀਗੜ੍ਹ ਮੁੱਖ ਮਾਰਗ ਜਾਮ
ਵਿਕਾਸ ਪ੍ਰਭਾਕਰ ਉਰਫ ਬੱਗਾ ਦੇ ਕਤਲ ਦੇ ਰੋਸ ਵਜੋਂ ਨੰਗਲ-ਚੰਡੀਗੜ੍ਹ ਮੁੱਖ ਮਾਰਗ ’ਤੇ ਬੈਠੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ।
Advertisement

ਰਾਕੇਸ਼ ਸੈਣੀ
ਨੰਗਲ, 14 ਅਪਰੈਲ
ਨੰਗਲ ਵਿੱਚ ਦਿਨ ਦਹਾੜੇ ਅਣਪਛਾਤੇ ਹਮਲਾਵਰਾਂ ਵੱਲੋਂ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਬੱਗਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਦੇ ਵਿਰੋਧ ’ਚ ਅੱਜ ਚੰਡੀਗੜ੍ਹ-ਊਨਾ ਮੁੱਖ ਮਾਰਗ ਜਾਮ ਕਰ ਦਿੱਤਾ ਗਿਆ।
5ਸਵੇਰੇ ਲਗਪਗ 10 ਵਜੇ ਤੋਂ ਲੈਕੇ ਸ਼ਾਮ 6 ਵਜੇ ਤੱਕ ਲਗਾਏ ਗਏ ਜਾਮ ’ਚ ਸ਼ਾਮਲ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਪੰਜਾਬ ਭਾਜਪਾ ਦੇ ਸਕੱਤਰ ਸੁਭਾਸ਼ ਸ਼ਰਮਾ, ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ, ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਸੰਜੈ ਸਾਹਨੀ, ਭਾਜਪਾ ਆਗੂ ਡਾ. ਪਰਮਿੰਦਰ ਸ਼ਰਮਾ, ਕੌਂਸਲਰ ਰਾਜੇਸ਼ ਚੌਧਰੀ, ਨੰਗਲ ਭਾਜਪਾ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ, ਕਿਸਾਨ ਆਗੂ ਸੁਰਜੀਤ ਸਿੰਘ ਢੇਰ ਆਦਿ ਨੇ ਕਿਹਾ ਕਿ ਦਿਨ-ਦਹਾੜੇ ਵਿਕਾਸ ਬੱਗਾ ਦਾ ਕਤਲ ਲੋਕਾਂ ਦੇ ਮਨਾ ਵਿੱਚ ਦਹਿਸ਼ਤ ਬਣਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਿੱਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਕਰਾਈਮ ਦੀਆਂ ਘਟਨਾਵਾਂ ਵਿੱਚਾ ਲਗਾਤਾਰ ਹੋ ਰਿਹਾ ਵਾਧਾ ਹੋ ਰਿਹਾ ਹੈ। ਇਸ ਘਟਨਾਂ ਨੂੰ ਲੈ ਕੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਵਿਕਾਸ ਬੱਗਾ ਦੀ ਮੌਤ ਇਕ ਟਾਰਗੇਟ ਕਿਲਿੰਗ ਸੀ ਅਤੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਮੁਲਜ਼ਮਾਂ ਦੇ ਬਹੁਤ ਹੀ ਨੇੜੇ ਪਹੁੰਚ ਗਈ ਹੈਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਰੋਸ ਪ੍ਰਰਦਸ਼ਨ ਵਿੱਚ ਪਹੁੰਚੀ ਡੀਆਈਜੀ ਨਿਲੰਬਰੀ ਜਗਦਲੇ, ਐੱਸਐਸਪੀ ਗੁਲਨੀਤ ਖੁਰਾਣਾ, ਏਡੀਸੀ ਪੂਜਾ ਸਿਆਲ ਲਗਾਤਾਰ ਲੋਕਾਂ ਨਾਲ ਰਾਬਤਾ ਬਣਾ ਕੇ ਸਰਕਾਰ ਤੱਕ ਜਾਣਕਾਰੀ ਪੰਹੁਚਾਦੇ ਰਹੇ, ਜਿਸ ਤੋਂ ਬਾਅਦ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਬਣਾ ਕੇ ਧਰਨਾ ਸਮਾਪਤ ਕਰ ਦਿੱਤਾ | ਵਪਾਰ ਮੰਡਲ ਨੰਗਲ ਦੇ ਅਨੁਸਾਰ ਦੇ ਭਲਕੇ 15 ਅਪਰੈਲ ਨੂੰ ਵਿਕਾਸ ਬੱਗਾ ਦੇ ਸਸਕਾਰ ਤੋਂ ਬਾਅਦ ਹੀ ਸ਼ਹਿਰ ਦੇ ਬਾਜ਼ਾਰ ਖੋਲ੍ਹੇ ਜਾਣਗੇ।

Advertisement

Advertisement
Author Image

Advertisement
Advertisement
×