For the best experience, open
https://m.punjabitribuneonline.com
on your mobile browser.
Advertisement

ਨਾਨਕਸਰ ਹੋਮਿਓਪੈਥਿਕ ਡਿਸਪੈਂਸਰੀ ਸ਼ੁਰੂ

06:56 AM Aug 12, 2024 IST
ਨਾਨਕਸਰ ਹੋਮਿਓਪੈਥਿਕ ਡਿਸਪੈਂਸਰੀ ਸ਼ੁਰੂ
Advertisement

ਲੁਧਿਆਣਾ: ਸੁੱਖ ਸਾਗਰ ਚੈਰੀਟੇਬਲ ਸੁਸਾਇਟੀ ਵੱਲੋਂ ਹਲਕਾ ਆਤਮ ਨਗਰ ਅਧੀਨ ਪੈਂਦੇ ਇਲਾਕਾ ਰਾਮ ਨਗਰ, ਗਲੀ ਨੰਬਰ 24 ਸਥਿਤ ਰਾਮਗੜ੍ਹੀਆ ਚੈਰੀਟੇਬਲ ਹਸਪਤਾਲ ਵਿਖੇ ਨਾਨਕਸਰ ਹੋਮਿਓਪੈਥਿਕ ਡਿਸਪੈਂਸਰੀ ਸ਼ੁਰੂ ਕੀਤੀ ਗਈ ਹੈ ਜਿਸ ਦਾ ਉਦਘਾਟਨ ਨਾਨਕਸਰ ਸੰਪਰਦਾਇ ਦੇ ਬਾਬਾ ਗੁਰਜੀਤ ਸਿੰਘ ਵੱਲੋਂ ਕੀਤਾ ਗਿਆ। ਗੁਰਦੁਆਰਾ ਗੁਰੂ ਸ਼ਬਦ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਹੋਏ ਸਮਾਗਮ ਦੌਰਾਨ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾਕਟਰਾਂ ਵੱਲੋਂ ਸ਼ੂਗਰ, ਜੋੜਾਂ ਦੇ ਦਰਦ, ਸਰਵਾਈਕਲ, ਹਿਰਦੇ ਰੋਗ, ਪੱਥਰੀ ਅਤੇ ਥਾਇਰਾਇਡ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ, ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਸੁੱਖ ਸਾਗਰ ਚੈਰੀਟੇਬਲ ਸੋਸਾਇਟੀ ਜਗਰਾਉਂ ਦੇ ਸਰਪਰਸਤ ਜੱਥੇਦਾਰ ਬਾਬਾ ਈਸ਼ਰ ਸਿੰਘ, ਚੇਅਰਮੈਨ ਹਰਨੇਕ ਸਿੰਘ ਸੋਇ, ਪ੍ਰਧਾਨ ਡਾ ਬਲਵਿੰਦਰ ਸਿੰਘ ਪਲਾਹਾ, ਉਪ ਪ੍ਰਧਾਨ ਰਾਜਿੰਦਰ ਸਿੰਘ ਮਿੱਠਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement