For the best experience, open
https://m.punjabitribuneonline.com
on your mobile browser.
Advertisement

ਨਮੋ ਐਪ ਨੇ ‘ਅੰਮ੍ਰਿਤ ਪੀੜ੍ਹੀ ਕੇ ਸਪਨੇ’ ਮੁਹਿੰਮ ਲਾਂਚ ਕੀਤੀ

07:31 AM Apr 28, 2024 IST
ਨਮੋ ਐਪ ਨੇ ‘ਅੰਮ੍ਰਿਤ ਪੀੜ੍ਹੀ ਕੇ ਸਪਨੇ’ ਮੁਹਿੰਮ ਲਾਂਚ ਕੀਤੀ
Advertisement

ਨਵੀਂ ਦਿੱਲੀ, 27 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਨਮੋ ਐਪ ਨੇ ਅੱਜ ਆਪਣੀ ਤਰ੍ਹਾਂ ਦੀ ਪਹਿਲੀ ‘ਅੰਮ੍ਰਿਤ ਪੀੜ੍ਹੀ ਕੇ ਸਪਨੇ’ ਮੁਹਿੰਮ ਲਾਂਚ ਕੀਤੀ। ਇਹ ਮੁਹਿੰਮ ਰਾਸ਼ਟਰ ਨਿਰਮਾਣ ਦੀਆਂ ਪਹਿਲਕਦਮੀਆਂ ਨੂੰ ਹੱਲਾਸ਼ੇਰੀ ਦੇਣ ਅਤੇ ਨੌਜਵਾਨਾਂ ਵਿੱਚ ਅਜਿਹਾ ਵਿਸ਼ਵਾਸ ਤੇ ਸੋਚ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਇਕ ਅਜਿਹਾ ਮੰਚ ਮੁਹੱਈਆ ਕਰਵਾਉਂਦੀ ਹੈ ਜਿੱਥੇ ਇਸ ਨੂੰ ਇਸਤੇਮਾਲ ਕਰਨ ਵਾਲੇ ਉਨ੍ਹਾਂ ਬਦਲਾਂ ਦੀ ਚੋਣ ਕਰ ਸਕਦੇ ਹਨ ਜੋ ਭਾਰਤ ਨੂੰ ਸਸ਼ਕਤ ਬਣਾ ਸਕਦੇ ਹਨ ਅਤੇ ਇਹ ਮੰਚ ਹਰ ਕਿਸੇ ਨੂੰ ਦੇਸ਼ ਲਈ ‘2047 ਡਰੀਮ’ ਦਾ ਹਿੱਸਾ ਬਣਨ ਦੀ ਆਗਿਆ ਦਿੰਦਾ ਹੈ। ਇਹ ਮੁਹਿੰਮ ਅਗਲੀਆਂ ਪੀੜ੍ਹੀਆਂ ਦਾ ਸੁਨਹਿਰੀ ਭਵਿੱਖ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹਿਦ ਤਹਿਤ ਅੰਮ੍ਰਿਤ ਪੀੜ੍ਹੀ ਕੇ ਸਪਨੇ’ ਮੁਹਿੰਮ ਖ਼ਾਸ ਕਰ ਕੇ ਨੌਜਵਾਨਾਂ ’ਤੇ ਕੇਂਦਰਿਤ ਕਰ ਕੇ ਤਿਆਰ ਕੀਤੀ ਗਈ ਹੈ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×